ਵਿਧਾਨ ਸਭਾ ‘ਚ ਬਜਟ ਇਜਲਾਸ ਦੌਰਾਨ ਹੰਗਾਮਾ, ਅਕਾਲੀ ਦਲ ਨੇ ਦਿੱਤਾ ਧਰਨਾ

Global Team
1 Min Read

ਚੰਡੀਗੜ੍ਹ: ਵਿਧਾਨ ਸਭਾ ਬਜਟ ਇਜਲਾਸ ਦੇ ਪਹਿਲੇ ਦਿਨ ਹੀ ਅਕਾਲੀ ਦਲ ਨੇ ਵਿਧਾਨ ਸਭਾ ਚੋਂ ਵਾਕ ਆਊਟ ਕਰ ਦਿੱਤਾ ਹੈ। ਅਕਾਲੀ ਦਲ ਸੜਕਾ ‘ਤੇ ਉਤਰ ਕੇ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਿਹਾ ਤੇ ਸਰਕਾਰ ਵਲੋਂ ਕੀਤੇ ਵਾਅਦਿਆਂ ਨੂੰ ਯਾਦ ਕਰਵਾ ਰਿਹਾ ਹੈ। ਜਾਣਕਾਰੀ ਮੁਤਾਬਕ ਵਿਧਾਨ ਸਭਾ ਚੋਂ ਵਾਕ ਆਊਟ ਕਰਨ ਤੋਂ ਬਾਅਦ ਅਕਾਲੀ ਅਤੇ ਭਾਜਪਾ ਵਿਧਾਇਕ ਨਾਅਰੇਬਾਜ਼ੀ ਕਰਦਿਆਂ ਵਿਧਾਨ ਸਭਾ ਦੇ ਗੇਟ ਤੇ ਆ ਗਏ ਜਿੱਥੇ ਸੁਖਬੀਰ ਬਾਦਲ ਨਾਲ ਧਰਨੇ ਤੇ ਬੈਠ ਗਏ ਹਨ।

ਧਰਨੇ ਵਾਲੀ ਥਾਂ ਤੇ ਸਾਬਕਾ ਮੁੱਖ ਮੁੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਮੌਜੂਦ ਸਨ। ਅਕਾਲੀ–ਭਾਜਪਾ ਵਿਧਾਇਕ ਕਿਸਾਨਾਂ ਨੂੰ ਕਰਜ਼ਾ–ਮੁਕਤ ਕਰਨ ਦੀ ਮੰਗ ਕੀਤੀ। ਦੋਵੇਂ ਪਾਰਟੀ ਦੇ ਆਗੂਆਂ ਨੇ ਸਰਕਾਰ ਤੇ ਰਾਜਪਾਲ ਨੂੰ ਗੁੰਮਰਾਹ ਕਰਨ ਦਾ ਵੀ ਦੋਸ਼ ਲਗਾਇਆ ਹੈ।

ਇਸਦੇ ਨਾਲ ਲੋਕ ਇਨਸਾਫ ਪਾਰਟ ਵੱਲੋਂ ਵੀ ਸਦਨ ‘ਚੋਂ ਵਾਕਆਊਟ ਕਰ ਦਿੱਤਾ ਗਿਆ ਸੀ ਕਿਉਕਿ ਰਾਜਪਾਲ ਵੀਪੀ ਸਿੰਘ ਵਦਨੋਰ ਵਲੋਂ ਵਿਧਾਨ ਸਭਾ ਸਦਨ ਦੀ ਸ਼ੁਰੂਆਤ ਦਾ ਭਾਸ਼ਣ ਅੰਗਰੇਜੀ ਭਾਸ਼ਾ ਵਿੱਚ ਦਿੱਤਾ ਜਾ ਰਿਹਾ ਸੀ। ਜਿਸ ਨਾਲ ਸਦਨ ਦਾ ਪਹਿਲਾ ਦਿਨ ਹੰਗਾਮੇ ਭਰਿਆ ਰਿਹਾ ਹੈ।

Share This Article
Leave a Comment