ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਯੋਗੀ ਸਰਕਾਰ ਨੇ ਸੂਬੇ ਦੇ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫ਼ਾ

TeamGlobalPunjab
2 Min Read

 ਲਖਨਊ: ਯੂਪੀ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਯੋਗੀ ਸਰਕਾਰ ਨੇ ਸੂਬੇ ਦੇ ਕਿਸਾਨਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਯੂਪੀ ਦੇ ਊਰਜਾ ਮੰਤਰੀ ਸ਼੍ਰੀਕਾਂਤ ਸ਼ਰਮਾ ਨੇ ਕਿਸਾਨਾਂ ਲਈ ਬਿਜਲੀ ਦੀ ਕੀਮਤ ਅੱਧੀ ਕਰਨ ਦਾ ਐਲਾਨ ਕੀਤਾ ਹੈ।

ਉੱਤਰ ਪ੍ਰਦੇਸ਼ ਦੇ ਊਰਜਾ ਮੰਤਰੀ ਸ਼੍ਰੀਕਾਂਤ ਸ਼ਰਮਾ ਨੇ ਟਵੀਟ ਕੀਤਾ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਪ੍ਰਧਾਨ ਮੰਤਰੀ ਮੋਦੀ ਦੇ ਸੰਕਲਪ ਦੀ ਦਿਸ਼ਾ ਵਿੱਚ, ਨਿੱਜੀ ਟਿਊਬਵੈਲ ਕੁਨੈਕਸ਼ਨਾਂ ਦੀਆਂ ਬਿਜਲੀ ਦਰਾਂ ਵਿੱਚ 50 ਪ੍ਰਤੀਸ਼ਤ ਦੀ ਕਟੌਤੀ ਕਰਕੇ ਇੱਕ ਵੱਡੀ ਰਾਹਤ ਦੇਣ ਲਈ ਮੁੱਖ ਮੰਤਰੀ ਯੋਗੀ ਨੂੰ ਦਿਲੋਂ ਵਧਾਈ।

ਊਰਜਾ ਮੰਤਰੀ ਸ਼੍ਰੀਕਾਂਤ ਸ਼ਰਮਾ ਨੇ ਆਪਣੇ ਅਗਲੇ ਟਵੀਟ ‘ਚ ਲਿਖਿਆ, ‘ਪ੍ਰਾਈਵੇਟ ਟਿਊਬਵੈੱਲਾਂ ਦੇ ਨਵੇਂ ਬਿੱਲਾਂ ‘ਚ ਗ੍ਰਾਮੀਣ ਮੀਟਰ ਵਾਲੇ ਕੁਨੈਕਸ਼ਨਾਂ ‘ਤੇ ਬਿਜਲੀ ਦਰ 2 ਰੁਪਏ ਪ੍ਰਤੀ ਯੂਨਿਟ ਤੋਂ ਘਟਾ ਕੇ 1 ਰੁਪਏ ਪ੍ਰਤੀ ਯੂਨਿਟ ਅਤੇ ਫਿਕਸ ਚਾਰਜ 70 ਰੁਪਏ ਪ੍ਰਤੀ ਹਾਰਸ ਪਾਵਰ ਘਟਾ ਕੇ 35 ਰੁਪਏ ਪ੍ਰਤੀ ਹਾਰਸ ਪਾਵਰ ਹੋਵੇਗੀ। ਮੀਟਰ ਰਹਿਤ ਕੁਨੈਕਸ਼ਨ ਵਿੱਚ, ਫਿਕਸ ਚਾਰਜ 170 ਰੁਪਏ/ਹਾਰਸ ਪਾਵਰ ਦੀ ਬਜਾਏ 85 ਰੁਪਏ/ਹਾਰਸਪਾਵਰ ਹੋਵੇਗਾ।

- Advertisement -

ਯੂਪੀ ਦੇ ਊਰਜਾ ਮੰਤਰੀ ਸ਼੍ਰੀਕਾਂਤ ਸ਼ਰਮਾ ਨੇ ਇੱਕ ਹੋਰ ਟਵੀਟ ਵਿੱਚ ਲਿਖਿਆ ਕਿ ਸ਼ਹਿਰੀ ਮੀਟਰ ਵਾਲੇ ਕੁਨੈਕਸ਼ਨਾਂ ਵਿੱਚ ਬਿਜਲੀ ਦਰ 6 ਰੁਪਏ ਪ੍ਰਤੀ ਯੂਨਿਟ ਤੋਂ ਘਟਾ ਕੇ 3 ਰੁਪਏ ਪ੍ਰਤੀ ਯੂਨਿਟ ਅਤੇ ਫਿਕਸਡ ਚਾਰਜ 130 ਰੁਪਏ ਪ੍ਰਤੀ ਹਾਰਸ ਪਾਵਰ ਤੋਂ ਘਟਾ ਕੇ 65 ਰੁਪਏ ਪ੍ਰਤੀ ਯੂਨਿਟ ਕਰ ਦਿੱਤਾ ਜਾਵੇਗਾ।

Share this Article
Leave a comment