ਵਿਗਿਆਨੀਆਂ ਨੇ ਬਣਾਈ ਇੰਨੀ ਤੇਜ ਆਵਾਜ਼ ਜਿਸਦੀ ਇੱਕ ਤਰੰਗ ਚੀਰ ਸਕਦੀ ਤੁਹਾਡਾ ਦਿਲ ਤੇ ਗਰਮ ਕਰ ਸਕਦੀ ਪਾਣੀ

TeamGlobalPunjab
2 Min Read

ਸਕੂਲ ਦੀ ਲੈਬ ਐਕਸਪੈਰੀਮੈਂਟ ‘ਚ ਬੱਚਿਆ ਨੂੰ ਦਿਖਾਇਆ ਜਾਂਦਾ ਹੈ ਕਿ ਸਿਰਿੰਜ (Syringe) ਵਿੱਚ ਪਾਣੀ ਪਾ ਕੇ ਇਸ ਨੂੰ ਪਲੰਜਰ ਨਾਲ ਖਿੱਚਣ ‘ਤੇ ਅੰਦਰ ਦਾ ਦਬਾਅ ਘੱਟ ਜਾਂਦਾ ਹੈ। ਸਿਰਿੰਜ ਦੇ ਵਿੱਚ ਭਰਿਆ ਪਾਣੀ ਗਰਮ ਹੋ ਜਾਂਦਾ ਹੈ ਯਾਨੀ ਕਿ ਇਸ ਦਾ ਸਿੱਧਾ ਸਬੰਧ ਦਬਾਅ ‘ਤੇ ਤਾਪਮਾਨ ਨਾਲ ਹੈ।
ਇਸੇ ਤਰਜ ‘ਤੇ ਵਿਗਿਆਨੀਆਂ ਨੇ ਇੱਕ ਅਜਿਹੀ ਆਵਾਜ਼ ਦੀ ਖੋਜ ਕੀਤੀ ਹੈ, ਜਿਸਦੇ ਨਾਲ ਪਾਣੀ ਬਿਨਾਂ ਅੱਗ ਤੋਂ ਹੀ ਗਰਮ ਹੋ ਸਕਦਾ ਹੈ।

ਸਟੈਨਫੋਰਡ ਯੂਨੀਵਰਸਿਟੀ ਵਿੱਚ ਐੱਸਐੱਲਏਸੀ ਨੈਸ਼ਨਲ ਐਕਸੇਲੇਰੇਟਰ ਲੈਬੋਰੇਟਰੀ ਦੇ ਖੋਜਕਾਰਾਂ ਦੀ ਇੱਕ ਟੀਮ ਨੇ ਰਿਕਾਰਡ – ਸ਼ੈਟਰਿੰਗ ਅੰਡਰਵਾਟਰ ਸਾਊਂਡ ਬਣਾਈ ਹੈ। ਇਹ ਇੰਨੀ ਤੇਜ ਆਵਾਜ ਹੈ ਕਿ ਇਸ ਤੋਂ ਤੇਜ ਕੁੱਝ ਵੀ ਨਹੀਂ ਹੋ ਸਕਦਾ। ਕਾਰਨ, ਜੇਕਰ ਇਸ ਤੋਂ ਤੇਜ ਆਵਾਜ਼ ਪੈਦਾ ਕੀਤੀ ਗਈ , ਤਾਂ ਤੁਰੰਤ ਇਸ ਦੇ ਚਾਰੇ ਪਾਸੇ ਮੌਜੂਦ ਸਾਰਾ ਪਾਣੀ ਭਾਫ ਬਣ ਕੇ ਉੱਡ ਜਾਵੇਗਾ ।

ਪ੍ਰਯੋਗ ਵਿੱਚ ਨਿਰਮਿਤ ਸਾਊਂਡ ਦੇ ਪ੍ਰੈਸ਼ਰ ਨੂੰ 270 ਤੋਂ ਜ਼ਿਆਦਾ ਡੈਸਿਮਲ ਰੱਖਿਆ ਗਿਆ ਸੀ। ਇਹ ਆਵਾਜ਼ ਰਾਕੇਟ ਲਾਂਚ ਦੀ ਹੋਣ ਵਾਲੇ ਰੌਲੇ ਤੋਂ ਵੀ ਕਾਫ਼ੀ ਜ਼ਿਆਦਾ ਸੀ। ਵਿਗਿਆਨੀਆਂ ਨੇ ਬਹਿਰਾ ਬਣਾ ਦੇਣ ਵਿੱਚ ਸਮਰੱਥਾਵਾਨ ਇਸ ਆਵਾਜ਼ ਨੂੰ ਪ੍ਰਯੋਗਸ਼ਾਲਾ ‘ਚ ਬੇਹੱਦ ਮਾਮੂਲੀ ਰੂਪ ਵਿੱਚ ਪੈਦਾ ਕੀਤਾ। ਉਨ੍ਹਾਂ ਨੇ ਪਾਇਆ ਕਿ ਇਸ ਤੇਜ ਆਵਾਜ਼ ਨੂੰ ਪਾਣੀ ਵੀ ਨਹੀਂ ਸਹਿਣ ਕਰ ਸਕਦਾ ਹੈ ਅਤੇ ਉਹ ਉੱਬਲ਼ਣ ਲੱਗਦਾ ਹੈ।

ਫਿਜ਼ਿਕਸ ਸੈਂਟਰਲ ਦੇ ਅਨੁਸਾਰ ਪ੍ਰਮੁੱਖ ਖੋਜਕਾਰ ਕਲਾਉਡੀ ਸਟੇਨ ਨੇ ਕਿਹਾ ਕਿ ਇਸ ਤੇਜ ਆਵਾਜ਼ ਦੀ ਸਿਰਫ ਇੱਕ ਹੀ ਤਰੰਗ ਪਾਣੀ ਨੂੰ ਉਬਾਲ ਸਕਦੀ ਹੈ। ਇਹ ਮਹੱਤਵਪੂਰਣ ਗੱਲ ਇਹ ਹੈ ਕਿ ਜੇਕਰ ਤੁਸੀ ਆਪਣੀ ਰਸੋਈ ਘਰ ਵਿੱਚ 270 ਡੇਸੀਬਲ ਦੀ ਆਵਾਜ਼ ਪੈਦਾ ਕਰ ਸਕਣ ਤਾਂ ਤੁਸੀ ਇੱਕ ਭਾਂਡੇ ਪਾਣੀ ਨੂੰ ਤੁਰੰਤ ਉਬਾਲ ਸਕਦੇ ਹਨ ਹਾਲਾਂਕਿ ਘਰ ‘ਚ ਅਜਿਹਾ ਕਰਨਾ ਆਸਾਨ ਨਹੀਂ ਹੋਵੇਗਾ।

Share this Article
Leave a comment