ਲੰਬੇ ਸਮੇਂ ਤੋਂ ਟਾਵਰ ‘ਤੇ ਚੜ੍ਹੇ ਬੇਰੁਜ਼ਗਾਰ ਈ. ਟੀ. ਟੀ. ਅਧਿਆਪਕ ਆਗੂ ਸੁਰਿੰਦਰਪਾਲ ਸਿੰਘ ਵੱਲੋਂ ਭੁੱਖ-ਹੜਤਾਲ ਖ਼ਤਮ

TeamGlobalPunjab
1 Min Read

ਪਟਿਆਲਾ : ਪਟਿਆਲਾ ‘ਚ ਲੰਬੇ ਸਮੇਂ ਤੋਂ ਟਾਵਰ ‘ਤੇ ਚੜ੍ਹੇ ਅਤੇ ਭੁੱਖ-ਹੜਤਾਲ ‘ਤੇ ਬੈਠੇ ਬੇਰੁਜ਼ਗਾਰ ਈ. ਟੀ. ਟੀ. ਅਧਿਆਪਕ ਆਗੂ ਸੁਰਿੰਦਰਪਾਲ ਸਿੰਘ ਵੱਲੋਂ ਆਪਣੀ ਭੁੱਖ-ਹੜਤਾਲ ਖ਼ਤਮ ਕਰ ਦਿੱਤੀ ਗਈ ਹੈ। ਸੁਰਿੰਦਰਪਾਲ ਨੇ ਸ਼ੁੱਕਰਵਾਰ ਸਵੇਰੇ 6 ਵਜੇ ਜੂਸ ਪੀ ਕੇ ਆਪਣੀ ਭੁੱਖ ਹੜਤਾਲ ਖ਼ਤਮ ਕੀਤੀ।

ਦਸ ਦਈਏ ਕਿ  ਸੁਰਿੰਦਰਪਾਲ ਸਿੰਘ ਪਿਛਲੇ ਲੰਬੇ ਸਮੇਂ ਤੋਂ ਟਾਵਰ ‘ਤੇ ਡਟੇ ਹੋਏ ਸਨ। ਮਰਨ ਵਰਤ ਕਾਰਨ ਉਨ੍ਹਾਂ ਦੀ ਹਾਲਤ ਵੀ ਗੰਭੀਰ ਹੋ ਰਹੀ ਸੀ। ਹਾਲਾਤ ਇਹ ਬਣ ਗਏ ਸਨ ਕਿ ਕਿਸੇ ਵੀ ਵੇਲੇ ਕੋਈ ਵੀ ਦੁਰਘਟਨਾ ਵਾਪਰ ਸਕਦੀ ਸੀ।

 

Share this Article
Leave a comment