ਲੋਕ ਸਭਾ ਚੋਣਾਂ ‘ਚ ਪਰਮਿੰਦਰ ਢੀਂਡਸਾ ਨੂੰ ਬਣਾਇਆ ਗਿਆ ਬਲੀ ਦਾ ਬੱਕਰਾ : ਸੁਖਦੇਵ ਢੀਂਡਸਾ

TeamGlobalPunjab
1 Min Read

ਮੋਗਾ : ਇੰਨੀ ਦਿਨੀਂ ਅਕਾਲੀ ਦਲ ਪਾਰਟੀ ਦੇ ਸੀਨੀਅਰ ਆਗੂ ਰਹਿ ਚੁਕੇ ਢੀਂਡਸਾ ਪਿਓ ਪੁੱਤਰ (ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ) ਨੇ ਪਾਰਟੀ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ ਨੂੰ ਲੈ ਕੇ ਉਨ੍ਹਾਂ ਨੇ ਪਾਰਟੀ ‘ਚ ਹੁੰਦਿਆਂ ਹੋਇਆ ਵੀ ਵਿਰੋਧ ਕੀਤਾ ਸੀ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਮਾਫੀ ਮੰਗਣ ਲਈ ਕਿਹਾ ਸੀ। ਵੱਡੇ ਢੀਂਡਸਾ ਅਨੁਸਾਰ ਉਨ੍ਹਾਂ ਤੋਂ ਵੀ ਪਾਰਟੀ ‘ਚ ਹੁੰਦਿਆਂ ਬਹੁਤ ਸਾਰੀਆਂ ਗਲਤੀਆਂ ਹੋਈਆਂ ਹੋਣਗੀਆਂ ਇਸੇ ਕਰਕੇ ਹੀ ਉਨ੍ਹਾਂ ਨੇ ਪਾਰਟੀ ਛੱਡਣ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ‘ਤੇ ਜਾ ਕੇ ਮਾਫੀ ਮੰਗੀ।

ਸੁਖਦੇਵ ਢੀਂਡਸਾ ਨੇ ਕਿਹਾ ਕਿ ਜਿਸ ਸਮੇਂ ਪਰਮਿੰਦਰ ਸਿੰਘ ਢੀਂਡਸਾ ਨੇ ਲੋਕ ਸਭਾ ਚੋਣ ਲੜੀ ਸੀ ਤਾਂ ਉਸ ਸਮੇਂ ਉਨ੍ਹਾਂ ਨੂੰ ਪਤਾ ਸੀ ਕਿ ਇਹ ਨਹੀਂ ਜਿੱਤੇਗਾ ਅਤੇ ਉਸ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ। ਵੱਡੇ ਢੀਂਡਸਾ ਅਨੁਸਾਰ ਉਹ ਇਸੇ ਕਰਕੇ ਹੀ ਛੋਟੇ ਢੀਂਡਸਾ ਨੂੰ ਰੋਕ ਰਹੇ ਸਨ ਪਰ ਉਹ ਨਹੀਂ ਮੰਨਿਆ ਤਾਂ ਇਸੇ ਕਰਕੇ ਹੀ ਉਹ ਚੁੱਪ ਰਹੇ। ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਕਰਵਾ ਕੇ ਉਸ ਵਿੱਚ ਉਨ੍ਹਾਂ ਮੈਂਬਰਾਂ ਨੂੰ ਲਿਆਉਣਾ ਚਾਹੁੰਦੇ ਹਨ ਜਿਨ੍ਹਾਂ ਦਾ ਸਬੰਧ ਧਰਮ ਨਾਲ ਹੋਵੇ ਤੇ ਉਹ ਫਿਰ ਸਿਆਸਤ ਵਿੱਚ ਨਾ ਆਉਣ।

Share this Article
Leave a comment