ਲੇਖਿਕਾ ਸੂਬਾ ਸੁਰਿੰਦਰ ਕੌਰ ਖਰਲ ਦਾ ਦੇਹਾਂਤ

TeamGlobalPunjab
1 Min Read

 

ਚੰਡੀਗੜ੍ਹ, (ਅਵਤਾਰ ਸਿੰਘ): ਨਾਮਧਾਰੀ ਸੰਪਰਦਾ ਦੇ ਧਾਰਨੀ ਅਤੇ ਸਰਬਾਂਗੀ ਲੇਖਕ ਸੂਬਾ ਸੁਰਿੰਦਰ ਕੌਰ ਖਰਲ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦਾ ਜਨਮ 19.01.1952 ਨੂੰ ਮੰਬਈ ਵਿਖੇ ਸਰਦਾਰ ਗੁਰਚਰਨ ਸਿੰਘ ਖਰਲ ਅਤੇ ਮਾਤਾ ਗੁਰਦੇਵ ਕੌਰ ਦੇ ਘਰ ਹੋਇਆ ਸੀ। ਉਨ੍ਹਾਂ ਇਤਹਾਸ ਵਿਸ਼ੇ ਵਿਚ ਐੱਮ. ਏ. ਕੀਤੀ। ਉਹ ਬਹੁ-ਪੱਖੀ ਪ੍ਰਤਿਭਾ ਦੇ ਮਾਲਕ ਸਨ। ਉਨ੍ਹਾਂ ਨਾਮਧਾਰੀ ਲਹਿਰ ਦੇ ਸ਼ਹੀਦਾਂ ਦਾ ਇਤਿਹਾਸ, ਬੰਸਾਵਲੀਆਂ ਅਤੇ ਸ਼ਹੀਦ ਪਰਿਵਾਰਾਂ ਬਾਰੇ ਗੌਲਣਯੋਗ ਸਾਹਿਤ ਰਚਿਆ। ਉਨ੍ਹਾਂ ‘ਨਾਮਧਾਰੀ ਸ਼ਹੀਦ’, ‘ਬੰਸਾਵਲੀ ਸਤਿਗੁਰੂ ਰਾਮ ਸਿੰਘ ਜੀ’, ‘ਪ੍ਰਕਾਸ਼ ਪੁੰਜ’ (ਭਾਗ ਇਕ ਅਤੇ ਦੋ), ‘ਵੱਡ ਪ੍ਰਤਾਪੀ ਸਤਿਗੁਰੂ’, ‘ਗੋਪਾਲ ਰਤਨ’, ‘ਦੇਸ ਦੇਸ਼ਾਂਤਰ’ (ਵਿਦੇਸ਼ੀ ਸਫ਼ਰਨਾਮੇ), ‘ਨਾਮਧਾਰੀ ਸ਼ਹੀਦ’ (ਅੰਮ੍ਰਿਤਸਰ ਸਾਕੇ ਵਾਲੇ) ‘ਰੂਹ ਪੰਜਾਬ ਦੀ’, ‘ਬਖ਼ਸ਼ਿਸ਼’, ‘ਤ੍ਰਿਸ਼ਨਾ’, ‘ਤੂੰ ਹੀ ਤੂੰ’, ‘ਲੁਕਿਆ ਸੱਚ’ ਅਤੇ ‘ਮਹਾਂਬਲੀ ਰਣਜੀਤ ਸਿੰਘ ਜੀ’ ਮੁਲਵਾਨ ਪੁਸਤਕਾਂ ਦੀ ਰਚਨਾ ਕੀਤੀ। ਉਹ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ 2016-19 ਤਕ ਮੀਤ ਪ੍ਰਧਾਨ ਰਹੇ। ਉਨ੍ਹਾਂ ਦੇ ਸਦੀਵੀ ਵਿਛੋੜੇ ਨਾਲ ਸਾਹਿਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਸੂਬਾ ਸੁਰਿੰਦਰ ਕੌਰ ਖਰਲ ਦੇ ਸਦੀਵੀ ਵਿਛੋੜੇ ਉਤੇ ਉਨ੍ਹਾਂ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਹਾਰਦਿਕ ਸੰਵੇਦਨਾ ਸਾਂਝੀ ਕੀਤੀ ਹੈ।

Share this Article
Leave a comment