ਲਾਕਡਾਊਨ ਕਾਰਨ ਘਰੇਲੂ ਹਿੰਸਾ ਵਿਚ ਹੋਇਆ ਵਾਧਾ, ਕਿਹਾ ਕੈਨੇਡੀਅਨ ਸਿਹਤ ਮੰਤਰੀ ਨੇ

TeamGlobalPunjab
2 Min Read
ਕੈਨੇਡਾ ਦੀ ਹੈਲਥ ਮਨਿਸਟਰ ਨੇ ਦੱਸਿਆ ਕਿ ਇਸ ਸਮੇਂ ਬਹੁਤ ਸਾਰੇ ਕੈਨੇਡੀਅਨਾਂ ਨੂੰ ਮਾਨਸਿਕ ਪਰੇਸ਼ਾਨੀ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ। ਇਹਨਾਂ ਹਲਾਤਾਂ ਵਿੱਚ ਘਰੇਲੂ ਹਿੰਸਾ ਵੱਧ ਗਈ ਹੈ। ਇਸ ਤੋਂ ਇਲਾਵਾ ਲੋਕ ਚਿੰਤਾ ਅਤੇ ਉਦਾਸੀ ਵਿੱਚ ਹਨ। ਅਜਿਹੇ ਸਮੇਂ ਵਿੱਚ ਮੈਂਟਲ ਹੈਲਥ ਲਈ ਸਹਾਇਤਾ ਮਹਾਂਮਾਰੀ ਖਤਮ ਹੋਣ ਤੱਕ ਰੋਕੀ ਨਹੀਂ ਜਾ ਸਕਦੀ। ਉਹਨਾਂ ਦੱਸਿਆ ਕਿ ਮੁਲਕ ਵਾਸੀ ਕੈਨੇਡਾ.ਸੀਏ/ਕਰੋਨਾਵਾਇਰਸ ‘ਤੇ ਜਾ ਕੇ ਵੈਲਨੈਸ ਪੋਰਟਲ ਰਾਹੀਂ ਮੁਫ਼ਤ ਸਹਾਇਤਾ ਲੈ ਸਕਦੇ ਹਨ। ਇਸ ਤੋਂ ਇਲਾਵਾ ਫੈਡਰਲ ਸਰਕਾਰ ਵੱਲੋਂ ਮੈਂਟਲ ਹੈਲਥ ਦੇ ਇਲਾਜ ਅਤੇ ਸਪੋਰਟ ਲਈ ਪ੍ਰੋਵਿੰਸਾਂ ਅਤੇ ਟੈਰੋਟੋਰੀਜ਼ ਦੀ ਫਡਿੰਗ ਵੀ ਵਧਾ ਦਿੱਤੀ ਗਈ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਸਿਰਫ ਕੈਨੇਡਾ ਹੀ ਅਜਿਹਾ ਮੁਲਕ ਨਹੀਂ ਹੈ ਜਿਥੇ ਲੋਕਾਂ ਨੂੰ ਲਾਕਡਾਊਨ ਦੇ ਦੌਰਾਨ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਸ਼ਵ ਦੇ ਹੋਰ ਵੀ ਕਈ ਅਜਿਹੇ ਦੇਸ਼ ਹਨ ਜਿਥੇ ਇਹ ਸਥਿਤੀ ਪੈਦਾ ਹੋ ਚੁੱਕੀ ਹੈ ਅਤੇ ਸਰਕਾਰਾਂ ਵੱਲੋਂ ਆਪਣੇ ਪੱਧਰ ਤੇ ਲੋਕਾਂ ਨੂੰ ਅਜਿਹੀ ਸਥਿਤੀ ਵਿਚੋਂ ਕੱਢਣ ਲਈ ਖਾਸੇ ਯਤਨ ਕੀਤੇ ਜਾ ਰਹੇ ਹਨ। ਡਾਕਟਰੀ ਸਹਾਇਤਾ ਤੋਂ ਲੈਕੇ ਲੋਕਾਂ ਦੇ ਮਨੋਰੰਜਣ ਤੱਕ ਦੇ ਸਾਧਨ ਸਰਕਾਰਾਂ ਮਹੁੱਈਆ ਕਰਵਾ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਦਿਮਾਗੀ ਪਰੇਸ਼ਾਨੀ ਵਿਚੋਂ ਬਾਹਰ ਕੱਢਿਆ ਜਾ ਸਕੇ। ਇਕ ਸਰਵੇਅ ਮੁਤਾਬਿਕ ਜੇਕਰ ਲਾਕਡਊਨ ਦੀ ਸਥਿਤੀ ਇਸੇ ਤਰਾਂ ਰਹਿੰਦੀ ਹਾਂ ਤਾਂ ਇਸਦੇ ਸਿੱਟੇ ਆਉਣ ਵਾਲੇ ਸਮੇਂ ਵਿਚ ਹੋਰ ਵੀ ਭਿਆਨਕ ਹੋ ਸਕਦੇ ਹਨ।

Share this Article
Leave a comment