ਰੂਪਨਗਰ ਦੀ ਛੰਬ ਵਿੱਚ ਭਰੀ ਪਰਵਾਸੀ ਪੰਖੇਰੂਆਂ ਨੇ ਪਰਵਾਜ਼

TeamGlobalPunjab
2 Min Read

ਅਵਤਾਰ ਸਿੰਘ

ਸੀਨੀਅਰ ਪੱਤਰਕਾਰ

ਰੂਪਨਗਰ ਵਿੱਚ ਸਤਲੁਜ ਨੇੜੇ ਛੰਬ ਵਿੱਚ 57 ਨਸਲਾਂ ਦੇ 3800 ਦੇ ਕਰੀਬ ਪ੍ਰਵਾਸੀ ਪੰਛੀਆਂ ਦੀ ਆਮਦ ਦਾ ਪਤਾ ਲੱਗਾ ਹੈ। ਪ੍ਰਵਾਸੀ ਪੰਛੀਆਂ ਦੀ ਇਹ ਗਿਣਤੀ  ਜੰਗਲੀ ਜੀਵ ਵਿਭਾਗ ਵੱਲੋਂ ਚੰਡੀਗੜ੍ਹ ਬਰਡ ਕਲੱਬ, ਨੰਗਲ ਦੀ ਐੱਨ ਜੀ ਓ ਜਾਗ੍ਰਿਤੀ ਸੰਸਥਾ ਅਤੇ ਹੋਰ ਪੰਛੀ ਪ੍ਰੇਮੀ ਦੇ ਸਹਿਯੋਗ ਨਾਲ ਕਾਰਵਾਈ ਗਈ। ਇਹ ਪਹਿਲੀ ਵਾਰ ਦੇਖਣ ‘ਚ ਆਇਆ ਕਿ ਇਕ ਵਿਸ਼ੇਸ਼ ਕਿਸਮ ਦੀ ਬੱਤਖ ਦਿਖਾਈ ਦਿੱਤੀ ਹੈ।
ਰਿਪੋਰਟਾਂ ਮੁਤਾਬਿਕ ਪੰਛੀਆਂ ਦੀ ਜਨਗਣਨਾ ਦੌਰਾਨ ਰੋਪੜ ਵਿੱਚ 795 ਘਸਮੈਲੇ ਰੰਗ ਦੀਆਂ ਬੱਤਖਾਂ ਮਿਲੀਆਂ ਹਨ। ਲਾਲ ਰੰਗ ਦੀ ਗਰਦਨਵਾਲਾ ਅਤੇ ਸਿਰ ਕੱਟੇ ਹੰਸਾਂ ਦੀ ਗਿਣਤੀ ਕ੍ਰਮਵਾਰ 632 ਅਤੇ 598 ਦੱਸੀ ਗਈ ਹੈ। ਪੰਛੀਆਂ ਦੀ ਗਿਣਤੀ ਨੈਸ਼ਨਲ ਵੇਟਲੈਂਡ ਅਤੇ ਨੈਸ਼ਨਲ ਫਰਟੇਲਾਈਜ਼ਰ ਲਿਮਟਿਡ ਐਸ਼ ਪੌਂਡ ‘ਤੇ ਵੀ ਕੀਤੀ ਗਈ। ਇਥੇ 50 ਨਸਲਾਂ ਦੇ 5,893 ਪੰਛੀਆਂ ਦਾ ਪਤਾ ਲਗਾਇਆ ਗਿਆ। ਇਹਨਾਂ ਵਿਚ 1,967 ਕੂਟਸ, 602 ਘੜਵਾਲ, 311 ਆਮ ਬੱਤਖਾਂ, ਚਪਟੀ ਚੁੰਝ ਵਾਲੀਆਂ ਉਤਰੀ ਭਾਰਤ ਦੀਆਂ ਬੱਤਖਾਂ 291 ਅਤੇ ਸਿਰ ਕਟੇ ਹੰਸਾਂ ਦੀ ਗਿਣਤੀ 278 ਕੀਤੀ ਗਈ ਹੈ।
ਪੰਛੀਆਂ ਦੀ ਇਸ ਜਨਗਣਨਾ ਵਿੱਚ ਚੰਡੀਗੜ੍ਹ ਬਰਡ ਕਲੱਬ ਦੇ ਰੀਨਾ ਢਿੱਲੋਂ, ਸਰਬਜੀਤ ਕੌਰ ਅਤੇ ਅਮਨਦੀਪ ਸਿੰਘ, ਜਾਗ੍ਰਿਤੀ ਸੰਸਥਾ, ਨੰਗਲ ਦੇ ਪ੍ਰਭਾਤ ਭੱਟੀ, ਡਾ ਜੀ ਐਸ ਚੱਠਾ ਅਤੇ ਡਾ ਸੰਜੀਵ ਗੌਤਮ; ਜੰਗਲੀ ਜੀਵ ਵਿਭਾਗ ਦੇ ਡਿਵੀਜ਼ਨਲ ਫਾਰੈਸਟ ਅਫਸਰ ਮੋਨਿਕਾ ਯਾਦਵ ਅਤੇ ਰੇਂਜ ਅਫਸਰ ਸੁਰਜੀਤ ਸਿੰਘ ਨੇ ਹਿੱਸਾ ਲਿਆ।

Share this Article
Leave a comment