ਮੌੜ ਮੰਡੀ ਵਿਖੇ ਸਕੂਲ ਵੈਨ ਅਤੇ ਟਰੈਕਟਰ ਟਰਾਲੀ ‘ਚ ਭਿਆਨਕ ਟੱਕਰ, ਦੋ ਬੱਚਿਆਂ ਦੀ ਮੌਤ,ਕਈ ਜ਼ਖਮੀ

TeamGlobalPunjab
1 Min Read

ਮੌੜ ਮੰਡੀ: ਅੱਜ ਸਵੇਰ ਤੜਕਸਾਰ ਸਕੂਲ ਵੈਨ ਅਤੇ ਟਰੈਕਟਰ ਟਰਾਲੀ ਵਿਚਕਾਰ ਭਿਆਨਕ ਟੱਕਰ ਹੋ ਗਈ। ਜ਼ਖ਼ਮੀ ਬੱਚਿਆਂ ਨੂੰ ਲੋਕਾਂ ਨੇ ਇਕ ਨਿੱਜੀ ਹਸਪਤਾਲ ਵਿਖੇ ਭਰਤੀ ਕਰਵਾਇਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਬਠਿੰਡਾ ਰੈਫ਼ਰ ਕਰ ਦਿੱਤਾ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਆਦਰਸ਼ ਸਕੂਲ ਰਾਮਨਗਰ ਦੀ ਸਕੂਲੀ ਵੈਨ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ ਕਿ ਮੌੜ ਮੰਡੀ ਦੇ ਪਸ਼ੂ ਮੇਲੇ ਨੇੜੇ  ਟਰੈਕਟਰ ਟਰਾਲੀ ਨਾਲ ਟੱਕਰ ਹੋ ਗਈ ਜਿਸ ਵਿੱਚ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ।ਇਸ ਹਾਦਸੇ ਵਿੱਚ ਹੁਣ ਤੱਕ ਤੇਰਾਂ ਬੱਚਿਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਦੋ ਬੱਚਿਆਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਆਦੇਸ਼ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਹੈ। ਵੈਨ ਦੇ ਚਾਲਕ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਬਹਿਰੀਨ ਵਿਚ ਕੁੱਲ ਸਤਾਰਾਂ ਸਕੂਲੀ ਬੱਚੇ ਸਕੂਲ ਜਾ ਰਹੇ ਸਨ। ਇਸ ਸੜਕ ਹਾਦਸੇ ਵਿੱਚ ਛੇ ਬੱਚੇ ਮੌੜ ਮੰਡੀ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਏ ਗਏ ਹਨ ਜਦੋਂਕਿ ਵੈਨ ਚਾਲਕ ਲਵਪ੍ਰੀਤ ਸਿੰਘ ਮਨਜੋਤ ਕੌਰ ਅਤੇ ਅਨੂਪ ਕੌਰ ਨੂੰ ਆਦੇਸ਼ ਹਸਪਤਾਲ ਲਈ ਰੈਫਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸੜਕ ਹਾਦਸੇ ਵਿੱਚ ਦੋ ਬੱਚਿਆਂ ਦੀ ਦੁਖਦਾਈ ਮੌਤ ਹੋ ਗਈ ਹੈ।

Share This Article
Leave a Comment