ਲਖੀਮਪੁਰ-ਖੀਰੀ ਹਿੰਸਾ ਮਾਮਲੇ ਵਿਚ BJP ਨੇਤਾ ਦੇ ਮੁੰਡੇ ‘ਤੇ ਕੇਸ ਦਰਜ

TeamGlobalPunjab
2 Min Read

ਲਖਨਊ : ਲਖੀਮਪੁਰ ਖੀਰੀ ਹਿੰਸਾ ਮਾਮਲੇ ‘ਚ ਦਰਜ ਐੱਫ. ਆਰ. ਆਈ. ਦੀ ਕਾਪੀ ਸਾਹਮਣੇ ਆਈ ਹੈ ਤੇ ਇਸ ਵਿਚ ਭਾਜਪਾ ਨੇਤਾ ਦੇ ਮੁੰਡੇ ਆਸ਼ੀਸ਼ ਮਿਸ਼ਰਾ ਦਾ ਨਾਂ ਵੀ ਮੌਜੂਦ ਹੈ। ਇਸਦੇ ਨਾਲ ਹੀ 15-20 ਅਣਪਛਾਤੇ ਲੋਕਾਂ ਤੇ ਵੀ ਕੇਸ ਦਰਜ ਹਨ।  ਜਾਣਕਾਰੀ ਦੇ ਅਨੁਸਾਰ, ਦਰਜ ਕੀਤੇ ਗਏ ਮਾਮਲੇ ਵਿੱਚ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਅਤੇ ਉਨ੍ਹਾਂ ਦੇ ਬੇਟੇ ਆਸ਼ੀਸ਼ ਮਿਸ਼ਰਾ ਉਰਫ ਮੋਨੂੰ ਉੱਤੇ ਯੋਜਨਾਬੱਧ ਤਰੀਕੇ ਨਾਲ ਸਾਜਿਸ਼ ਰਚਣ ਦਾ ਦੋਸ਼ ਹੈ।

ਦੱਸ ਦੇਈਏ ਕਿ ਲਖੀਮਪੁਰ ਵਿੱਚ ਵਾਪਰੀ ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਸਾਫ਼ ਤੌਰ ‘ਤੇ ਦੇਖਿਆ ਜਾ ਸਕਦਾ ਹੈ ਕਿ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਪਿੱਛੋਂ ਤੋਂ ਆ ਰਹੀਆਂ ਦੋ ਗੱਡੀਆਂ ਨੇ ਕਿਸ ਤਰ੍ਹਾਂ ਕੁਚਲਿਆ ਹੈ।

ਯੂਪੀ ਸਰਕਾਰ ਨੇ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਦੇ ਗਠਨ ਦਾ ਐਲਾਨ ਕੀਤਾ ਹੈ। ਇਸ ਐਸਆਈਟੀ ਵਿੱਚ 6 ਮੈਂਬਰ ਹੋਣਗੇ ਜੋ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਕਰਨਗੇ। ਇਸ ਦੇ ਨਾਲ ਹੀ ਖ਼ਬਰ ਹੈ ਕਿ ਲਖੀਮਪੁਰ ਖੀਰੀ ਮਾਮਲੇ ਵਿੱਚ ਨਿਆਂਇਕ ਜਾਂਚ ਕਮੇਟੀ ਦਾ ਗਠਨ ਬੁੱਧਵਾਰ ਨੂੰ ਕੀਤਾ ਜਾਵੇਗਾ ਅਤੇ ਨਿਆਂਇਕ ਕਮੇਟੀ 48 ਘੰਟਿਆਂ ਵਿੱਚ ਜਾਂਚ ਸ਼ੁਰੂ ਕਰੇਗੀ। ਐਸਆਈਟੀ ਦੀ ਤਰਫੋਂ ਆਈਜੀ ਰੇਂਜ ਲਖਨਊ ਲਕਸ਼ਮੀ ਸਿੰਘ ਨੇ ਕਿਹਾ ਕਿ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਦੇ ਪੁੱਤਰ ਅਸ਼ੀਸ਼ ਮਿਸ਼ਰਾ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਮੁਲਜ਼ਮ ਬਣਾਇਆ ਗਿਆ ਹੈ।

Share this Article
Leave a comment