ਸਿੱਖ ਮੋਟਰ ਸਾਈਕਲ ਕਲੱਬ ਕੈਨੇਡਾ ਨੌਜਵਾਨਾਂ ਨੂੰ ਆਪਣੇ ਵਿਰਸੇ ਨਾਲ਼ ਜੋੜਨ ਅਤੇ ਸਮਾਜ ਭਲਾਈ ਦੇ ਕੰਮਾਂ ਲਈ ਜਾਣਿਆਂ ਜਾਂਦਾ ਹੈ। ਇਹ ਕਲੱਬ ਲੋਕ ਭਲਾਈ ਦੇ ਕਾਰਜਾਂ ਲਈ ਅਕਸਰ ਯਤਨਸ਼ੀਲ ਰਹਿੰਦਾ ਹੈ। ਇਹਨਾਂ ਨੇ ਪਿਛਲੇ ਸਮੇਂ ਵਿਚ ਕੈਨੇਡਾ ਵਿਚ 12500 ਕਿਲੋਮੀਟਰ ਮੋਟਰਸਾਈਕਲ ਚਲਾ ਕੇ ਕੈਨੇਡੀਅਨ ਕੈਂਸਰ ਸੁਸਾਇਟੀ ਲਈ 115000 ਡਾਲਰ ਇਕੱਠੇ ਕੀਤੇ ਸਨ ਹੁਣ ਇਸ ਕਲੱਬ ਦੇ ਛੇ ਨੌਜਵਾਨ ਕੈਨੇਡਾ ਤੋਂ ਮੋਟਰਸਾਈਕਲਾਂ ਉੱਪਰ ਪੰਜਾਬ ਆ ਰਹੇ ਹਨ ਇਹ ਰਾਈਡ ਖਾਲਸਾ ਏਡ ਦੀ ਸਹਾਇਤਾ ਲਈ ਕੀਤੀ ਜਾ ਰਹੀ ਹੈ । ਇਸ ਕੀਤੇ ਜਾ ਰਹੇ ਵਿਲੱਖਣ ਟੂਰ ਬਾਰੇ ਸਿੱਖ ਮੋਟਰ ਸਾਈਕਲ ਕਲੱਬ ਵਲੋਂ ਸਰੀ ਵਿਖੇ ਇਕ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ।
ਇਸ ਦੇ ਨਾਲ ਹੀ ਕਲੱਬ ਮੈਂਬਰ ਨੇ ਕਿਹਾ ਉਹ ਦੁਨੀਆ ਦੇ ਕਿਸੇ ਵੀ ਸੂਬੇ ਵਿੱਚੋਂ ਲੰਘਣਗੇ ਤਾਂ ਉਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਤ ਬਾਰੇ ਲੋਕਾਂ ਨੂੰ ਜਾਣੂ ਕਰਵਾਉਣਗੇ।
ਉਧਰ ਇਕ ਹੋਰ ਕਲੱਬ ਮੈਂਬਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੈਨੇਡਾ ਤੋਂ ਹੁੰਦੇ ਹੋਏ ਉਹ 20 ਦੇਸ਼ਾਂ ਨੂੰ ਪਾਰ ਕਰਦੇ ਹੋਏ ਪੰਜਾਬ ਪਰਤਣਗੇ। ਸਿੱਖ ਮੋਟਰਸਾਇਕਲ ਕਲੱਬ ਦੇ ਇਨ੍ਹਾਂ ਮੈਂਬਰਾਂ ਵੱਲੋਂ ਸ਼ੁਰੂ ਕੀਤੇ ਗਏ ਇਸ ਕੰਮ ਦੀ ਹੁਣ ਪੂਰੇ ਮੁਲਕ ਵਿੱਚ ਚਰਚਾ ਹੋ ਰਹੀ ਹੈ ਉਥੇ ਹੀ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਵੱਲੋਂ ਖੂਬ ਸ਼ਲਾਘਾ ਕੀਤੀ ਜਾ ਰਹੀ ਹੈ।