ਮੈਰੀਟੋਰੀਅਸ ਸਕੂਲਾਂ ‘ਚ ਅਧਿਆਪਕਾਂ ਦੀ ਭਰਤੀ ਦੇ ਨਤੀਜੇ ਐਲਾਨੇ

TeamGlobalPunjab
1 Min Read

ਚੰਡੀਗੜ੍ਹ :    ਪੰਜਾਬ ਸਰਕਾਰ ਵੱਲੋਂ ਮੈਰੀਟੋਰੀਅਸ ਸਕੂਲਾਂ ਵਿੱਚ ਅਧਿਆਪਕਾਂ ਦੀ ਭਰਤੀ ਲਈ 11 ਅਪ੍ਰੈਲ ਨੂੰ ਲਏ ਗਏ ਟੈਸਟ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਹੈ।

ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਿੱਖਿਆ ਭਰਤੀ ਡਾਇਰੈਕਟੋਰੇਟ ਨੇ ਮੈਰੀਟੋਰੀਅਸ ਸਕੂਲਾਂ ਵਿੱਚ ਬਾਇਓਲੋਜੀ, ਫਿਜ਼ਿਕਸ, ਮੈਥ, ਕਮਿਸਟਰੀ, ਪੰਜਾਬੀ ਅਤੇ ਅੰਗਰੇਜ਼ੀ ਨਾਲ ਸਬੰਧਿਤ ਵੱਖ-ਵੱਖ ਵਿਸ਼ਿਆਂ ਦੇ 67 ਲੈਕਚਰਾਰਾਂ ਅਤੇ 13 ਡੀ.ਪੀ.ਈ. ਮਾਸਟਰਾਂ ਦੀ ਭਰਤੀ ਲਈ 9 ਅਕਤੂਬਰ 2020 ਨੂੰ ਇਸ਼ਤਿਹਾਰ ਦਿੱਤਾ ਸੀ ਅਤੇ ਇਸ ਦੇ ਵਾਸਤੇ 11 ਅਪ੍ਰੈਲ 2021 ਨੂੰ ਇਮਤਿਹਾਨ ਲਿਆ ਸੀ। ਬੁਲਾਰੇ ਅਨੁਸਾਰ ‘ਅੰਸਰ ਕੀ’ ਨਾਲ ਸਬੰਧਿਤ ਉਮੀਦਵਾਰਾਂ ਦੇ ਇਤਰਾਜ਼ਾਂ ਦੇ ਨਿਪਟਾਰੇ ਤੋਂ ਬਾਅਦ ਇਹ ਨਤੀਜਾ ਅੱਪ ਲੋਡ ਕਰ ਦਿੱਤਾ ਗਿਆ ਹੈ ਅਤੇ ਉਮੀਦਵਾਰ ਆਪਣਾ ਆਈ.ਡੀ. ਲਾਗ ਇੰਨ ਕਰਕੇ ਨਤੀਜਾ ਦੇਖ ਸਕਦੇ ਹਨ।

Share this Article
Leave a comment