ਮੂਸਾ ਜੱਟ ਫ਼ਿਲਮ ਦੀ ਰਿਕਾਰਡਿੰਗ ਕਰਦੇ ਲੁਧਿਆਣਾ ਤੋਂ ਤਿੰਨ ਦੋਸ਼ੀ ਗ੍ਰਿਫਤਾਰ

TeamGlobalPunjab
2 Min Read

ਲੁਧਿਆਣਾ: ਇੰਟਰਨੈਟ ਤੇ ਪਾਈਰੇਟਿਡ ਵੀਡਿਓ ਲੀਕ ਹੋਣ ਦੇ ਮਾਮਲੇ ਹਰ ਰੋਜ਼ ਵਧ ਰਹੇ ਹਨ, ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬੀ ਫਿਲਮ ਉਦਯੋਗ ਨੂੰ ਇਸਦੇ ਕਾਰਨ ਬਹੁਤ ਨੁਕਸਾਨ ਹੋਇਆ ਹੈ।ਓਮੈਕਸ ਪਲਾਜ਼ਾ ਦੇ ਸਿਨੇਮਾ ‘ਚ ਬੈਠ ਕੇ ਸਿੱਧੂ ਮੂਸੇਵਾਲੇ ਦੀ ਨਵੀਂ ਫ਼ਿਲਮ ਮੂਸਾ ਜੱਟ ਦੀ ਰਿਕਾਰਡਿੰਗ ਕਰ ਰਹੇ ਤਿੰਨ ਨੌਜਵਾਨਾਂ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ।ਫੌਰੈਂਸਿਕ ਟੀਮ ਨੇ ਹਾਲ ਹੀ ਵਿੱਚ ਲੁਧਿਆਣਾ ਦੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਸਿੱਧੂ ਮੂਸੇਵਾਲਾ ਦੀ ਪਹਿਲੀ ਫਿਲਮ ‘ਮੂਸਾ ਜੱਟ’ ਵੇਖਦੇ ਸਮੇਂ ਪਾਇਰੇਸੀ ਵਿੱਚ ਸ਼ਾਮਲ ਹੋਏ ।

ਰਿਪੋਰਟਾਂ ਅਨੁਸਾਰ, ਪੰਜਾਬੀ ਫਿਲਮ ਇੰਡਸਟਰੀ ਵਿੱਚ ਪਾਇਰੇਸੀ ਬਾਰੇ ਸ਼ਿਕਾਇਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਸੀ, ਜਿਸ ਕਾਰਨ ਫੋਰੈਂਸਿਕ ਟੀਮ ਨੇ ਦੋਸ਼ੀਆਂ ਨੂੰ ਲੱਭਣ ਲਈ ਸਖਤ ਨਜ਼ਰ ਰੱਖੀ।  ਉਨ੍ਹਾਂ ਨੇ ਅਖੀਰ ਵਿੱਚ ਤਿੰਨ ਨੂੰ ਗ੍ਰਿਫਤਾਰ ਕਰ ਲਿਆ, ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਹੁਣ ਇੱਕ ਵੱਡੇ ਰੈਕੇਟ ਦਾ ਪਰਦਾਫਾਸ਼ ਹੋ ਸਕਦਾ ਹੈ

 ਥਾਣਾ ਡਵੀਜ਼ਨ ਨੰਬਰ ਅੱਠ ਦੀ ਪੁਲਿਸ ਨੇ ਇਸ ਮਾਮਲੇ ‘ਚ ਕਰੀਮਪੁਰਾ ਬਾਜ਼ਾਰ ਦੇ ਵਾਸੀ ਵਿਕਾਸ ਵਿਰਦੀ ਦੇ ਬਿਆਨਾਂ ਉੱਪਰ ਪ੍ਰੀਤ ਨਗਰ ਦੇ ਵਾਸੀ ਮਨਪ੍ਰੀਤ ਸਿੰਘ, ਮਨੋਹਰ ਨਗਰ ਦੇ ਵਾਸੀ ਰਵੀ ਕੁਮਾਰ ਤੇ ਰਣਵੀਰ ਸਿੰਘ ਖ਼ਿਲਾਫ਼ ਕਾਪੀਰਾਈਟ, ਧੋਖਾਧੜੀ ਤੇ ਅਪਰਾਧਕ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਏਐੱਸਆਈ ਸਤਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਵਿਕਾਸ ਵਿਰਦੀ ਨੇ ਜਾਣਕਾਰੀ ਦਿੱਤੀ ਕਿ ਤਿੰਨੋਂ ਨੌਜਵਾਨ ਓਮੈਕਸ ਪਲਾਜ਼ਾ ਦੇ ਸਿਨੇਮਾ ‘ਚ ਬੈਠ ਕੇ ਸਿੱਧੂ ਮੂਸੇਵਾਲੇ ਦੀ ਚੱਲ ਰਹੀ ਫਿਲਮ ਮੂਸਾ ਜੱਟ ਦੀ ਆਪਣੇ ਮੋਬਾਈਲ ਨਾਲ ਵੀਡੀਓ ਬਣਾ ਰਹੇ ਸਨ।ਪੁਲਿਸ ਦੇ ਮੁਤਾਬਕ ਮੁਲਜ਼ਮਾਂ ਨੇ ਇਹ ਵੀਡੀਓ ਵੱਖ-ਵੱਖ ਸਾਈਟਾਂ ‘ਤੇ ਅਪਲੋਡ ਕਰਕੇ ਵੇਚਣੀ ਸੀ। ਜਾਣਕਾਰੀ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਤੇ ਤਿੰਨਾਂ ਮੁਲਜ਼ਮਾਂ ਨੂੰ ਹਿਰਾਸਤ ‘ਚ ਲਿਆ। ਇਸ ਮਾਮਲੇ ‘ਚ ਪੁਲਿਸ ਨੇ ਤਿੰਨਾਂ ਨੌਜਵਾਨਾਂ ਖਿਲਾਫ ਐੱਫਆਈਆਰ ਦਰਜ ਕਰਕੇ ਉਨ੍ਹਾਂ ਕੋਲੋਂ ਵਧੇਰੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪਾਇਰੇਸੀ ਜਾਂ ਇਸ ਨਾਲ ਜੁੜੀ ਕਿਸੇ ਵੀ ਚੀਜ਼ ਵਿੱਚ ਸ਼ਾਮਲ ਹੋਣਾ ਇੱਕ ਸਜ਼ਾਯੋਗ ਅਪਰਾਧ ਹੈ. ਇਸ ਨਾਲ ਦੋਸ਼ੀ ਗੰਭੀਰ ਪ੍ਰੇਸ਼ਾਨੀਆਂ ਵਿੱਚ ਫਸ ਸਕਦੇ ਹਨ।

Share this Article
Leave a comment