ਮੁੜ ਵਿਵਾਦਾਂ ‘ਚ ਲਹਿੰਬਰ ਹੁਸੈਨਪੁਰੀ , ਸਾਲੀ ਨੇ ਲਾਏ ਗੰਭੀਰ ਦੋਸ਼

TeamGlobalPunjab
1 Min Read

ਪੰਜਾਬ ਦੇ ਮਸ਼ਹੂਰ ਗਾਇਕ ਲਹਿੰਬਰ ਹੁਸੈਨਪੁਰੀ ਇਨੀਂ ਦਿਨੀਂ ਕਾਫੀ ਚਰਚਾ ‘ਚ ਬਣੇ ਹੋਏ ਹਨ। ਬੀਤੇਂ ਦਿਨ੍ਹੀ ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਸੋਸ਼ਲ ਮੀਡੀਆ ‘ਤੇ ਵੀਡੀਓ ਸ਼ੇਅਰ ਕੀਤੀ ਸੀ ਕਿ ਮਾਮਲਾ ਸੁਲਝ ਚੁੱਕਿਆ ਹੈ ਅਤੇ ਉਹ ਆਪਣੇ ਪਰਿਵਾਰ ਨਾਲ ਬਹੁਤ ਖੁਸ਼ ਹਨ।ਪਰ ਇਕ ਵਾਰ ਫਿਰ ਤੋਂ ਲਹਿੰਬਰ ਹੁਸੈਨਪੁਰੀ ਅਤੇ ਉਸ ਦੀ ਸਾਲੀ ਰਜਨੀ ਦਾ ਵਿਵਾਦ ਮੁੜ ਖੜ੍ਹਾ ਹੋਇਆ। ਰਜਨੀ ਨੇ ਆਪਣੇ ਪਤੀ ਬੰਨੀ ਅਰੋੜਾ ਨਾਲ ਮਿਲ ਕੇ ਪ੍ਰੈੱਸ ਕਾਨਫਰੰਸ ਕਰਕੇ ਲਹਿੰਬਰ ਹੁਸੈਨਪੁਰੀ ‘ਤੇ ਗੰਭੀਰ ਦੋਸ਼ ਲਗਾਏ ਹਨ।

ਪ੍ਰੈੱਸ ਕਾਨਫਰੰਸ ‘ਚ ਰਜਨੀ ਨੇ ਕਿਹਾ ਕਿ ਲਹਿੰਬਰ ਹੁਸੈਨਪੁਰੀ ਕੋਲੋਂ ਉਸ ਨੂੰ ਜਾਨ ਦਾ ਖ਼ਤਰਾ ਹੈ। ਉਸ ਨੇ ਸਾਫ ਕਿਹਾ ਹੈ ਕਿ ਲਹਿੰਬਰ ਹੁਸੈਨਪੁਰੀ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ।ਇੰਨਾ ਹੀ ਨਹੀਂ, ਉਸ ਦੇ ਪਤੀ ਨੇ ਕਿਹਾ ਕਿ ਲਹਿੰਬਰ ਹੁਸੈਨਪੁਰੀ ਉਸ ਨੂੰ ਵਾਰ-ਵਾਰ ਦਬਾਅ  ਬਣਾ ਰਿਹਾ ਹੈ ਕਿ ਜੋ ਵੀ ਸਬੂਤ ਉਸ ਨੇ ਰੱਖੇ ਹਨ, ਉਨ੍ਹਾਂ ਨੂੰ ਡਿਲੀਟ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਗਾਇਕ ਦੇ ਖ਼ਿਲਾਫ਼ ਉਨ੍ਹਾਂ ਕੋਲ ਕਈ ਵੀਡੀਓਜ਼ ਹਨ, ਜਿਨ੍ਹਾਂ ’ਚ ਉਹ ਆਪਣੀ ਪਤਨੀ ਨੂੰ ਕੁੱਟਦਾ-ਮਾਰਦਾ ਨਜ਼ਰ ਆ ਰਿਹਾ ਹੈ। ਇੰਨਾ ਹੀ ਨਹੀਂ, ਉਹ ਆਪਣੇ ਬੱਚਿਆਂ ‘ਤੇ ਵੀ ਜ਼ੁਲਮ ਕਰ ਰਿਹਾ ਹੈ।

- Advertisement -

ਹੁੱਣ ਦੇੱਖਣ ਵਾਲੀ ਗੱਲ਼ ਇਹ ਹੋਵੇਗੀ ਕਿ ਹੁਣ ਗਾਇਕ ਵੱਲੋ ਇਸ ‘ਤੇ ਕੀ ਜਵਾਬਦੇਹੀ ਸਾਹਮਣੇ ਆਉਂਦੀ ਹੈ।

 

Share this Article
Leave a comment