ਸੰਗਰੂਰ: ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੇ ਉਮੀਦਵਾਰ ਵੱਖ-ਵੱਖ ਪਿੰਡਾਂ ‘ਤੇ ਸ਼ਹਿਰਾਂ ‘ਚ ਚੋਣ ਪ੍ਰਚਾਰ ਕਰ ਰਹੇ ਨੇ ਪਰ ਉੱਥੇ ਪਿੰਡ ‘ਚ ਜਾ ਰਹੇ ਲੀਡਰਾਂ ਦਾ ਲੋਕ ਵਿਰੋਧ ਕਰ ਰਹੇ ਹਨ ਲਗਭਗ ਸਾਰੀਆਂ ਪਾਰਟੀ ਦੇ ਲੀਡਰਾਂ ਦਾ ਹੀ ਵਿਰੋਧ ਹੋ ਰਿਹਾ ਹੈ। ਜਿਸ ‘ਚ ਹੁਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਮਵੰਤ ਮਾਨ ਨੂੰ ਵੀ ਪਿੰਡ ਨਮੋਲ ਦੇ ਲੋਕਾਂ ਨੇ ਘੇਰ ਲਿਆ ਗਿਆ। ਜਿਸ ‘ਚ ਇੱਕ ਨੌਜਾਵਨ ਨੇ ਭਗਵੰਤ ਮਾਨ ਨੂੰ ਕਈ ਤਰਾਂ ਦੇ ਸਵਾਲ ਕੀਤੇ ਜਿਸ ਤੋਂ ਭਗਵੰਤ ਮਾਨ ਕੀਤੇ ਨਾ ਕੀਤੇ ਭੱਜਦੇ ਦਿਖਾਈ ਦਿੱਤੇ। ਸਵਾਲ ਕਰਨ ਵਾਲੇ ਨੌਜਵਾਨ ਦਾ ਕਹਿਣ ਐ ਕਿ ਉਸ ਨੇ ਜਦੋਂ ਭਗਵੰਤ ਮਾਨ ਨੂੰ ਸਵਾਲ ਕੀਤਾ ਤਾਂ ਉਸ ਨੂੰ ਕੋਈ ਜਵਾਬ ਨਹੀ ਮਿਲਿਆ। ਇਸ ਬਾਰੇ ਭਗਵੰਤ ਮਾਨ ਦਾ ਕਿ ਕਹਿਣਾ ਸੀ ਤੁਸੀ ਵੀ ਸੁਣੋਂ ਉੱਪਰ ਦਿੱਤੀ ਵੀਡੀਓ ‘ਚ