ਮਹਾਨ ਚਿੰਤਕ ਪਲੈਟੋ – ਸਿਧਾਂਤ ਉਪਰ ਪਹਿਰਾ ਦੇਣ ਵਾਲਾ ਇਨਸਾਨ

TeamGlobalPunjab
5 Min Read

-ਅਵਤਾਰ ਸਿੰਘ;

ਸੁਕਰਾਤ, ਗਲੈਲੀਉ ਅਤੇ ਪਲੈਟੋ ਇਤਿਹਾਸ ਵਿੱਚ ਅਜਿਹੇ ਮਹਾਨ ਵਿਅਕਤੀ ਹੋਏ ਹਨ ਜੋ ਆਪਣੇ ਵਿਚਾਰਾਂ ਤੇ ਬੁੱਧੀ ਕਾਰਨ ਆਪਣੇ ਸਮਕਾਲੀਆਂ ਤੋਂ ਹਜ਼ਾਰਾਂ ਸਾਲ ਅੱਗੇ ਸਨ।

ਉਨ੍ਹਾਂ ਦੇ ਪੇਸ਼ ਕੀਤੇ ਸਿਧਾਂਤ ਅੱਜ ਵੀ ਮਹਾਨ ਪ੍ਰੇਰਣਾ ਸਰੋਤ ਹਨ ਤੇ ਚਾਨਣ ਮੁਨਾਰੇ ਵਾਂਗ ਅਗਵਾਈ ਕਰ ਰਹੇ ਹਨ। ਪਲੈਟੋ ਦਾ ਜਨਮ 21 ਮਈ 427 ਬੀਸੀ ਨੂੰ ਯੂਨਾਨ ਦੇ ਸ਼ਹਿਰ ਏਥਨਜ ‘ਚ ਹੋਇਆ ਸੀ। ਉਸਦਾ ਦਿਮਾਗ, ਤੀਖਣ ਬੁਧੀ, ਸੰਵੇਦਨਸ਼ੀਲ ਤੇ ਦੂਰਅੰਦੇਸ਼ੀ ਸੀ। ਉਸਦਾ ਉਸਤਾਦ ਤੇ ਪ੍ਰੇਰਨਾ ਸਰੋਤ ਵਿਦਵਾਨ ਸੁਕਰਾਤ ਸੀ।

ਅਰਸਤੂ ਉਸਦਾ ਸ਼ਗਰਿਦ ਸੀ। ਪਲੈਟੋ ਨੇ ਉਸਨੂੰ ਬਚਾਉਣ ਦੀ ਬਹੁਤ ਕੋਸ਼ਿਸ ਕੀਤੀ ਪਰ ਸੁਕਰਾਤ ਨੇ ਕਪਟੀ ਤੇ ਅਨਿਆਏ ਸਮਾਜ ਵਿੱਚ ਰਹਿਣ ਦੀ ਥਾਂ ਜ਼ਹਿਰ ਪੀਣ ਨੂੰ ਪਹਿਲ ਦਿੱਤੀ।

- Advertisement -

ਸੁਕਰਾਤ ਦੇ ਵਿਚਾਰਾਂ ਨੂੰ ਲਿਖਤੀ ਰੂਪ ਦੇਣ ਵਾਲਾ ਪਲੈਟੋ ਸੀ, ਜੋ ਸੁਕਰਾਤ ਬੋਲਦਾ ਉਹ ਉਸਨੂੰ ਨੋਟ ਕਰ ਲੈਂਦਾ ਸੀ। ਪਲੈਟੋ ਨੂੰ ਬਹੁਤ ਦੁਖ ਲੱਗਾ ਕਿ ਐਸਾ ਵਿਅਕਤੀ ਤਾਂ ਦੇਸ਼ ਦਾ ਰਾਜਾ ਹੋਣਾ ਚਾਹੀਦਾ ਸੀ ਜਿਸਨੂੰ ਹਾਕਮ ਲੋਕਾਂ ਨੇ ਮਰਨ ਲਈ ਮਜਬੂਰ ਕਰ ਦਿੱਤਾ।

ਉਹ ਦੁਖੀ ਹੋ ਕੇ ਯੂਨਾਨ ਛੱਡ ਕੇ ਇਟਲੀ, ਸਿਸਲੀ ਦੇਸ਼ਾਂ ਵਿੱਚ ਘੁੰਮਦਾ ਰਿਹਾ। ਉਹ ਗਣਿਤ ਵਿਗਿਆਨੀ ਸ਼ਾਸਤਰੀ ਪਾਈਥਾਗੋਰਸ ਨੂੰ ਮਿਲ ਕੇ ਉਸਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਤ ਹੋਇਆ।

12 ਸਾਲ ਬਾਅਦ ਏਥਨਜ ਵਾਪਸ ਮੁੜਿਆ ਤਾਂ ਦੁਨੀਆਂ ਭਰ ਦੇ ਗਿਆਨ ਤੇ ਵਿਦਵਤਾ ਨਾਲ ਭਰਪੂਰ ਸੀ। ਪਲੈਟੋ ਮੁਤਾਬਿਕ ਦੇਸ਼ ਦਾ ਰਾਜਾ ਪ੍ਰਬੰਧ ਨਿਪੁੰਨ ਬੁਧੀਵਾਨ, ਪੜੇ ਲਿਖੇ, ਰੱਜੇ ਪੁੱਜੇ ਲੋਕ, ਉਚੇ ਸੁੱਚੇ ਆਚਰਨ ਦੇ ਮਾਲਕ ਹੋਣੇ ਚਾਹੀਦੇ ਹਨ।

ਉਹ ਜਨਤਾ ਨੂੰ ਪਿਆਰ ਕਰਨ ਵਾਲੇ ਤੇ ਇਨਸਾਫ ਪਸੰਦ ਹੋਣੇ ਚਾਹੀਦੇ ਹਨ। ਪਲੈਟੋ ਦੇ ਸਿਧਾਂਤਾਂ ਵਿੱਚ ਜਜਾਂ, ਵਕੀਲਾਂ ਲਈ ਕੋਈ ਥਾਂ ਨਹੀਂ, ਉਨ੍ਹਾਂ ਨੂੰ ਜਿਧਰੋਂ ਜਿਆਦਾ ਪੈਸਾ ਮਿਲਦੇ ਹੈ ਉਹ ਉਸਦੇ ਹੱਕ ਵਿੱਚ ਹੋ ਜਾਂਦੇ ਹਨ।

ਮੁਜ਼ਰਮਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਹੈ ਤੇ ਉਨ੍ਹਾਂ ਨੂੰ ਹੱਲਾਸ਼ੇਰੀ ਮਿਲਦੀ ਹੈ ਤੇ ਅਨਿਆਏ ਵੱਧਦਾ ਹੈ। ਉਚੇਰੀ ਵਿਦਿਆ ਦੇ ਚਾਹਵਾਨ ਵਿਗਿਆਨ ਦੇ ਅਧਿਐਨ ਕਰਕੇ ਵਿਗਿਆਨੀ, ਇੰਜਨੀਅਰ, ਡਾਕਟਰ ਮਿਲਟਰੀ ਅਫਸਰ, ਮਕੈਨਿਕ ਬਣ ਸਕਦੇ ਹਨ ਤੇ ਘੱਟ ਰੁਚੀ ਵਾਲੇ ਖੇਤੀਬਾੜੀ, ਵਪਾਰ, ਮਜ਼ਦੂਰੀ ਆਦਿ ਕਾਰੋਬਾਰ ਕਰ ਸਕਦੇ ਹਨ।

- Advertisement -

ਪੜ੍ਹਾਈ ਦਾ ਚਿੰਤਨ ਕਰਨ ਲਈ ਪੰਜ ਸਾਲ ਦਾ ਕੋਰਸ ਦਰਸ਼ਨ ਸ਼ਾਸਤਰ ਦੀ ਪੜ੍ਹਾਈ ਦਾ ਹੋਵੇਗਾ। ਪਲੈਟੋ ਦਾ ਸੰਕਲਪ ਸੀ ਕਿ ਬੱਚੇ ਸਟੇਟ ਦੀ ਮਲਕੀਅਤ ਤੇ ਜਿੰਮੇਵਾਰੀ ਹੋਣੀ ਚਾਹੀਦੀ ਹੈ। ਮਾਂ ਬਾਪ ਜਨਮ ਦਿੰਦੇ ਹਨ ਤੇ ਬਾਕੀ ਪਾਲਣ-ਪੋਸ਼ਣ, ਪੜ੍ਹਾਈ ਸਿਖਲਾਈ ਆਦਿ ਸਭ ਦੀ ਜਿੰਮੇਵਾਰੀ ਸਟੇਟ ਦੀ ਹੈ। ਬੱਚਿਆਂ ਦੀ ਸਿੱਖਿਆ, ਖੇਡ ਤੇ ਮਨੋਰੰਜਨ ਤਰੀਕੇ ਨਾਲ ਹੀ ਪੜਾਈ ਜਾਣੀ ਚਾਹੀਦੀ ਹੈ ਤੇ ਕੋਈ ਸਖਤ ਸ਼ਜਾ ਨਹੀਂ ਹੋਣੀ ਚਾਹੀਦੀ।

ਉਹ ਯੁੱਧ ਨੂੰ ਨਫਰਤ ਕਰਦਾ ਸੀ, ਫੌਜ ਦੇਸ਼ ਦੇ ਅੰਦਰ ਗਰੀਬ ਮਜਲੂਮਾਂ ਦੀ ਰੱਖਿਆ, ਅਨਿਆਂ ਤੇ ਬਾਹਰੀ ਹਮਲੇ ਦੇ ਬਚਾਉਣ ਲਈ ਹੋਣੀ ਚਾਹੀਦੀ ਹੈ।ਉਸ ਦੇ ਸਿਧਾਂਤਾਂ ਵਿੱਚ ਔਰਤ ਮਰਦ ਬਰਾਬਰ ਹਨ, ਦੋਹਾਂ ਦੇ ਅਧਿਕਾਰ, ਕਰਤਵ, ਵਿਦਿਆ, ਖੇਡਾਂ, ਨੌਕਰੀ, ਕਾਰੋਬਾਰ ਵਿੱਚ ਕੋਈ ਫਰਕ ਨਹੀਂ ਹੋਵੇਗਾ। ਉਸ ਅਨੁਸਾਰ ਜੇ ਹਰ ਮਨੁੱਖ ਸੰਗੀਤ ਲਈ ਸ਼ੌਕ ਪੈਦਾ ਕਰ ਲਵੇ ਤਾਂ ਬਹੁਤ ਬੁਰਾਈਆਂ ਤੋਂ ਬਚ ਜਾਂਦਾ ਹੈ। ਸੰਗੀਤ ਮਾਨਸਿਕ ਸੰਤੁਲਨ ਤੇ ਇਕਾਗਰਤਾ ਪੈਦਾ ਕਰਦਾ ਹੈ।

ਸਰੀਰ ਦੀ ਸੁੰਦਰਤਾ ਲਈ ਕਸਰਤ ਬਹੁਤ ਜਰੂਰੀ ਹੈ। ਸਰੀਰ ਦੀ ਵਰਜਿਸ਼, ਖੇਲ ਕੁਦ ਸਰੀਰ ਨੂੰ ਤੰਦਰੁਸਤ, ਸੋਹਣਾ ਤੇ ਸੁਖਾਵਾਂ ਬਣਾਉਦਾ ਹੈ। ਚੰਗੀ ਖੁਰਾਕ ਤੇ ਸਿਹਤ ਦਾ ਖਿਆਲ ਰੱਖਣਾ ਹਰੇਕ ਨਾਗਰਿਕ ਦਾ ਫਰਜ਼ ਹੈ। ਧਰਮ ਬਾਰੇ ਦੱਸਦਾ ਹੈ ਕਿ ਧਰਮ ਫਜੂਲ ਮਿਥਿਹਾਸਕ,ਵਹਿਮਾਂ ਭਰਮਾਂ ਤੋਂ ਮੁਕਤ ਹੋਣਾ ਚਾਹੀਦਾ ਹੈ। ਜੋ ਅਸੂਲ ਜਨਤਾ ਨੂੰ ਸਹੀ ਸੇਧ ਦੇ ਰਹੇ ਹਨ ਉਹੀ ਧਰਮ ਹੈ।

ਉਸ ਵੇਲੇ ਦੇ ਰਾਜੇ ਡਾਈਨਿਆਸਿਸ ਨੂੰ ਲੱਗਾ ਕਿ ਪਲੈਟੋ ਨੇ ਉਸਨੂੰ ਚੈਲਿੰਜ ਕੀਤਾ ਹੈ। ਉਸਨੇ ਪਲੈਟੋ ਨੂੰ ਮਾਰਨ ਦੀ ਧਮਕੀ ਦਿੱਤੀ। ਉਸਦੀ ਕਦਰ ਕਰਨ ਵਾਲੇ ਦੋਸਤਾਂ ਨੇ ਉਸਨੂੰ ਬਚਾ ਲਿਆ। ਉਹ ਆਪਣੇ ਪੈਰੋਕਾਰਾਂ ਵਿੱਚ ਸੱਚੇ ਤੇ ਉੱਚੇ ਵਿਚਾਰਾਂ ਦੀ ਬਹਿਸ ਕਰਦਾ ਰਹਿੰਦਾ ਸੀ।

ਉਸ ਦੀਆਂ ਲਿਖੀਆਂ ਕਿਤਾਬਾਂ ਰੀਪਬਲਿਕ ਡਾਇਆਲੋਗ, ਫੇਈਡੋ ਸ਼੍ਰੇਸ਼ਟ ਮੰਨੀਆਂ ਗਈਆਂ ਹਨ। ਕਿਤਾਬਾਂ ਤੋਂ ਇਲਾਵਾ ਕਈ ਲੇਖ ਲਿਖੇ। ਇਤਿਹਾਸਕ ਤੱਥਾਂ ਅਨੁਸਾਰ 347 ਬੀ ਸੀ ਨੂੰ ਉਹ ਇੱਕ ਨੌਜਵਾਨ ਦੀ ਸ਼ਾਦੀ ਦੀ ਪਾਰਟੀ ਵਿੱਚ ਸ਼ੋਰ ਸ਼ਰਾਬੇ ਤੋਂ ਅੱਕ ਕੇ ਵਖਰੇ ਕਮਰੇ ਵਿੱਚ ਬੈਠ ਗਿਆ। ਜਦ ਵਿਆਹੁਤਾ ਜੋੜਾ ਆਪਣੀ ਪਾਰਟੀ ਤੋਂ ਵਿਹਲਾ ਹੋ ਕੇ ਉਸ ਦੇ ਕਮਰੇ ਵਿੱਚ ਆਇਆ ਤਾਂ ਉਸ ਵੇਲੇ ਤਕ ਉਹ ਸਦਾ ਦੀ ਗੂੜੀ ਨੀਂਦ ਵਿੱਚ ਸੌਂ ਚੁੱਕਾ ਸੀ।

Share this Article
Leave a comment