ਸਰੀ: ਸਾਲ ‘ਚ ਦੂਜੀ ਬਾਰ ਮਸ਼ਹੂਰ ਮੋਟਰਸਾਈਕਲ ਗਰੁੱਪ ‘ਹੈਲਜ਼ ਏਂਜਲਸ ਹਾਰਡ ਸਾਈਡ’ ਗਰੁੱਪ ਦਾ ਸਰੀ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਿਸ ਦੀ ਪਛਾਣ 43 ਸਾਲਾ ਸੁਮਿੰਦਰ ਗਰੇਵਾਲ ਵੱਜੋਂ ਹੋਈ ਹੈ।
ਸਰੀ ਦੀ ਆਰ.ਸੀ.ਐੱਮ.ਪੀ. ਦੇ ਬੁਲਾਰੇ ਨੇ ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੁੱਕਰਵਾਰ ਦੀ ਸਵੇਰ 9:20 ਵਜੇ ਸਾਊਥ ਸਰੀ ‘ਚ ਸਥਿਤ ਸਟਾਰਬਕਸ ਦੇ ਡਰਾਈਵ ਥਰੂ ਸੜਕ ‘ਤੇ ਗੋਲੀਆਂ ਚੱਲੀਆਂ, ਜਿਸ ‘ਚ ਸੁਮਿੰਦਰ ਗਰੇਵਾਲ ਦੀ ਮੌਤ ਹੋ ਗਈ।
ਇਸ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਦੋ ਹਮਲਾਵਰਾਂ ਨੇ ਮੌਕੇ ਤੋਂ ਕਾਰ ਭੱਜਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਕਾਰ ਦਾ ਟਾਇਰ ਫਟ ਗਿਆ ਤੇ ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਕਾਰ ਮੌਕੇ ‘ਤੇ ਹੀ ਛੱਡ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ।
ਪੁਲਿਸ ਵੱਲੋਂ ਸ਼ੱਕੀਆਂ ਦੀ ਪਛਾਣ 20 ਸਾਲਾ ਪੋਵਰੀ ਹੂਕਰ ਤੇ 21 ਸਾਲਾ ਨਾਥਨ ਡੀ ਜੋਂਗ ਵਜੋਂ ਕੀਤੀ ਗਈ ਹੈ। ਸਟੁਰਕੋ ਨੇ ਦੱਸਿਆ ਕਿ ਸੁਮਿੰਦਰ ਗਰੇਵਾਲ ਦਾ ਕਤਲ ਪਹਿਲਾਂ ਤੋਂ ਰਚੀ ਸਾਜ਼ਿਸ਼ ਹੋ ਸਕਦੀ ਹੈ ਤੇ ਇਸ ਮਾਮਲੇ ਦੀ ਜਾਂਚ ਇੰਟੀਗ੍ਰੇਟਡ ਹੋਮੀਸਾਈਡ ਟੀਮ ਇਸ ਘਟਨਾ ਦੀ ਜਾਂਚ ਕਰ ਰਹੀ ਹੈ।
ਮਸ਼ਹੂਰ ਮੋਟਰਸਾਈਕਲ ਗਰੁੱਪ ਦੇ ਮੈਂਬਰ ਪੰਜਾਬੀ ਨੌਜਵਾਨ ਦਾ ਸਰੀ ਵਿਖੇ ਕਤਲ

Leave a Comment
Leave a Comment