ਮਮਤਾ ਬੈਨਰਜੀ ਨੇ ਹਸਪਤਾਲ ਅੰਦਰੋਂ ਵੀਡੀਓ ਬਿਆਨ ਕੀਤਾ ਜਾਰੀ, ਸਮਰਥਕਾਂ ਨੂੰ ਕੀਤੀ ਵਿਸ਼ੇਸ਼ ਅਪੀਲ

TeamGlobalPunjab
1 Min Read

ਕੋਲਕਾਤਾ : ਪੱਛਮੀ ਬੰਗਾਲ ਚੋਣਾਂ ਤੋਂ ਪਹਿਲਾਂ ਸਿਆਸੀ ਸਮੀਕਰਣ ਤੇਜੀ ਨਾਲ ਬਦਲਦੇ ਜਾ ਰਹੇ ਹਨ । ਇਸੇ ਦੌਰਾਨ ਪੱਛਮੀ ਬੰਗਾਲ ਵਿੱਚ ਹਿੰਸਾ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ । ਮੁੱਖ ਮੰਤਰੀ ਮਮਤਾ ਬੈਨਰਜੀ ਤੇ ਹਮਲੇ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਹਸਪਤਾਲ ਤੋਂ ਹੀ ਇਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਆਪਣੇ ਸਮਰਥਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਮਮਤਾ ਨੇ ਕਿਹਾ ਕਿ, “ਉਹ ਦੋ ਤਿੰਨ ਦਿਨਾਂ ਵਿਚ ਤੁਹਾਡੇ ਕੋਲ ਵਾਪਸ ਆ ਜਾਣਗੇ। ਮੇਰੀ ਲੱਤ ‘ਤੇ ਸੱਟ ਲੱਗੀ ਹੈ, ਹੋ ਸਕਦਾ ਮੈਨੂੰ ਵ੍ਹੀਲਚੇਅਰ’ ਤੇ ਬੈਠ ਕੇ ਮੁਹਿੰਮ ਚਲਾਉਣੀ ਪਵੇ।” ਮਮਤਾ ਬੈਨਰਜੀ ਨੇ ਸਮਰਥਕਾਂ ਨੂੰ ਅਪੀਲ ਕੀਤੀ ਹੈ ਕਿ ਸਾਰੇ ਲੋਕ ਸ਼ਾਂਤੀ ਬਣਾਈ ਰੱਖਣ।

ਮਮਤਾ ਬੈਨਰਜੀ ਨੇ ਵੀਡੀਓ ਵਿਚ ਕਿਹਾ ਕਿ ਬੁੱਧਵਾਰ ਨੂੰ ਹੋਏ ਇਸ ਹਮਲੇ ਕਾਰਨ ਉਸ ਨੂੰ ਬਹੁਤ ਗੰਭੀਰ ਸੱਟਾਂ ਲੱਗੀਆਂ, ਜਿਸ ਨਾਲ ਬਾਹਾਂ ਅਤੇ ਲੱਤਾਂ ਵਿਚ ਭਾਰੀ ਦਰਦ ਹੋਇਆ। ਉਨ੍ਹਾਂ ਨੇ ਕਿਹਾ, “ਮੈਂ ਕਾਰ ਦੇ ਕੋਲ ਖੜ੍ਹੀ ਸੀ, ਜਦੋਂ ਮੈਨੂੰ ਉਨ੍ਹਾਂ ਲੋਕਾਂ ਨੇ ਧੱਕਾ ਦਿੱਤਾ। ਫਿਲਹਾਲ ਮੈਂ ਹਸਪਤਾਲ ਵਿਚ ਜ਼ੇਰੇ ਇਲਾਜ ਹਾਂ, ਪਰ ਜਲਦੀ ਹੀ ਕੋਲਕਾਤਾ ਤੋਂ ਰਵਾਨਾ ਹੋ ਜਾਵਾਂਗੀ। ” ਦੱਸ ਦਈਏ ਕਿ ਭਾਜਪਾ ਵੱਲੋਂ ਇਸ ਨੂੰ ਡਰਾਮਾ ਦੱਸਿਆ ਜਾ ਰਿਹਾ ਹੈ ।

Share This Article
Leave a Comment