ਭਾਰਤ ਬਾਇਓਟੈਕ ਦੀ ਕੋਵੈਕਸਿਨ ਨੂੰ ਵੀ ਮਿਲੀ ਮਨਜ਼ੂਰੀ

TeamGlobalPunjab
1 Min Read

ਨਵੀਂ ਦਿੱਲੀ – ਕੋਰੋਨਾ ਵਾਇਰਸ ਖ਼ਿਲਾਫ਼ ਭਾਰਤ ਹਰ ਦਿਨ ਨਵਾਂ ਕਦਮ ਚੁੱਕ ਰਿਹਾ ਹੈ। ਮਾਹਰ ਕਮੇਟੀ ਨੇ ਆਕਸਫੋਰਡ ਦੇ ਟੀਕੇ ਕੋਵੀਸ਼ਿਲਡ ਤੋਂ ਬਾਅਦ, ਹੁਣ ਦੇਸੀ ਟੀਕੇ ਭਾਰਤ ਬਾਇਓਟੈਕ ਦੀ ਕੋਵੈਕਸਿਨ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ ਤੇ ਕੋਵੈਕਸਿਨ ਐਂਮਰਜੈਂਸੀ ਵਰਤੋਂ ਲਈ ਮਨਜ਼ੂਰੀ ਪ੍ਰਾਪਤ ਕਰਨ ਵਾਲਾ ਦੂਜਾ ਟੀਕਾ ਬਣ ਗਿਆ ਹੈ। ਪਰ ਅਜੇ ਤੱਕ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ (ਡੀ.ਸੀ.ਜੀ.ਆਈ.) ਵਲੋਂ ਅੰਤਮ ਸਹਿਮਤੀ ਨਹੀਂ ਦਿੱਤੀ ਗਈ ਹੈ।

 ਦੱਸ ਦਈਏ ਵਿਸ਼ਾ ਮਾਹਰ ਕਮੇਟੀ (ਐਸਈਸੀ) ਨੇ ਭਾਰਤ ਬਾਇਓਟੈਕ ਟੀਕੇ ਦੀ ਪਾਬੰਦੀਆਂ ਦੇ ਨਾਲ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੀ ਸਿਫਾਰਸ਼ ਕੀਤੀ ਸੀ। ਪਰ, ਬੀਤੇ ਸ਼ੁੱਕਰਵਾਰ ਨੂੰ ਭਾਰਤ ਬਾਇਓਟੈਕ ਦੁਆਰਾ ਪੇਸ਼ ਕੀਤੇ ਗਏ ਅੰਕੜਿਆਂ ਦੇ ਅਧਾਰ ਤੇ, ਕੇਂਦਰੀ ਡਰੱਗ ਸਟੈਂਡਰਡਜ਼ ਕੰਟਰੋਲ ਸੰਗਠਨ ਨੇ ਟੀਕੇ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਭਾਰਤ ਬਾਇਓਟੈਕ ਕੰਪਨੀ ਤੋਂ ਵਧੇਰੇ ਜਾਣਕਾਰੀ ਮੰਗੀ ਗਈ ਸੀ। ਪਰ ਸਾਰੇ ਟੈਸਟਾਂ ਤੋਂ ਬਾਅਦ, ਬੀਤੇ ਸ਼ਨੀਵਾਰ ਕੀਤੀ ਗਈ ਮੀਟਿੰਗ ‘ਚ ਭਾਰਤ ਬਾਇਓਟੈਕ ਦੇ ਟੀਕੇ ਨੂੰ ਮਨਜ਼ੂਰੀ ਦਿੱਤੀ ਗਈ।

ਇਸਤੋਂ ਇਲਾਵਾ ਕੇਂਦਰੀ ਸਿਹਤ ਮੰਤਰੀ ਡਾ: ਹਰਸ਼ ਵਰਧਨ ਨੇ ਕਿਹਾ ਹੈ ਕਿ ਕੋਰੋਨਾ ਟੀਕਾ ਪ੍ਰੋਗਰਾਮ ਦੇ ਪਹਿਲੇ ਪੜਾਅ ‘ਚ ਮੁਫਤ ਲਗਵਾਇਆ ਜਾਵੇਗਾ ਤੇ ਕੇਂਦਰੀ ਸਿਹਤ ਮੰਤਰੀ ਟੀਕੇ ਬਾਰੇ ਫੈਲ ਰਹੀਆਂ ਅਫਵਾਹਾਂ ਤੋਂ ਬਚਣ ਲਈ ਅਪੀਲ ਵੀ ਕੀਤੀ ਹੈ।

Share this Article
Leave a comment