ਲੁਧਿਆਣਾ: ਲੁਧਿਆਣਾ ਸ਼ਹਿਰ ਵਿੱਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸ਼ਿਮਲਾਪੁਰੀ ਦੇ ਅਧੀਨ ਪੈਂਦੇ ਇਲਾਕਾ ਗੁਰੂ ਗੋਬਿੰਦ ਸਿੰਘ ਨਗਰ ਦੀ ਹੈ, ਜਿੱਥੇ ਬਿਹਾਰ ਦੇ ਰਹਿਣ ਵਾਲੇ 3 ਸਕੇ ਭਰਾ ਆਪਣੀ ਹੀ ਭੈਣ ਨਾਲ ਡੇਢ ਸਾਲ ਤੱਕ ਬਲਾਤਕਾਰ ਕਰਦੇ ਰਹੇ। ਲੜਕੀ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਜਿਨ੍ਹਾਂ ਭਰਾਵਾਂ ਨੂੰ ਉਹ ਰੱਖੜੀ ਬੰਨ੍ਹਦੀ ਹੈ, ਉਹ ਹੀ ਉਸਦੀ ਜ਼ਿੰਦਗੀ ਬਰਬਾਦ ਕਰ ਦੇਣਗੇ। ਥਾਣਾ ਸ਼ਿਮਲਾਪੁਰੀ ਪੁਲਿਸ ਨੂੰ ਮਿਲੀ ਸ਼ਿਕਾਇਤ ਦੇ ਤੌਰ ‘ਤੇ ਜਾਂਚ ‘ਚ ਨਾਬਾਲਿਗਾ ਨਾਲ ਸਮੂਹਿਕ ਜਬਰ-ਜ਼ਨਾਹ ਹੋਣ ਦੀ ਪੁਸ਼ਟੀ ਹੋਈ ਹੈ।
ਥਾਣਾ ਸ਼ਿਮਲਾਪੁਰੀ ਦੇ ਮੁਖੀ ਬਲਕਾਰ ਸਿੰਘ ਨੇ ਦੱਸਿਆ ਕਿ ਲੜਕੀ ਦਾ ਪਰਿਵਾਰ ਮੂਲ ਰੂਪ ਤੋਂ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਲੁਧਿਆਣਾ ‘ਚ ਕਾਫੀ ਸਮੇਂ ਤੋਂ ਰਹਿ ਰਹੇ ਹਨ। ਜਦੋਂ ਬੱਚਾ ਬਹੁਤ ਛੋਟਾ ਸੀ, ਤਾਂ ਉਸਨੂੰ ਗੋਦ ਲਿਆ ਗਿਆ ਸੀ।ਗੋਦ ਲੈਣ ਦੇ ਕੁਝ ਸਮੇਂ ਬਾਅਦ ਹੀ ਮਾਪੇ ਬਿਹਾਰ ਵਾਪਸ ਚਲੇ ਗਏ ਸਨ। ਲੁਧਿਆਣਾ ਵਿੱਚ, ਉਹ ਆਪਣੇ ਭਰਾਵਾਂ ਨਾਲ ਰਹਿੰਦੀ ਹੈ। ਉਸ ਦੇ ਤਿੰਨ ਭਰਾ ਉਸ ਤੋਂ ਵੱਡੇ ਹਨ। ਪਿਛਲੇ ਡੇਢ ਸਾਲ ਤੋਂ ਉਸ ਦੇ ਭਰਾ ਉਸ ਨੂੰ ਧਮਕੀਆਂ ਦੇ ਰਹੇ ਸਨ ਅਤੇ ਬਲਾਤਕਾਰ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਪੀੜਤ ਨੇ ਸਾਰੀ ਆਪਬੀਤੀ ਆਪਣੀ ਸਕੂਲ ਟੀਚਰ ਨੂੰ ਬਿਆਨ ਕੀਤੀ ਤਾਂ ਸਕੂਲ ਟੀਚਰ ਨੇ ਪੁਲਿਸ ਨੂੰ ਸੂਚਿਤ ਕਰ ਕੇ ਸ਼ਿਕਾਇਤ ਦਰਜ ਕਰਵਾਈ, ਜਿਸ ‘ਤੇ ਕੇਸ ਉੱਚ ਅਧਿਕਾਰੀਆਂ ਦੇ ਧਿਆਨ ‘ਚ ਲਿਆਂਦਾ ਗਿਆ ਅਤੇ ਤੁਰੰਤ ਪੀੜਤਾ ਦੇ ਬਿਆਨਾਂ ‘ਤੇ ਉਸ ਦੇ ਭਰਾਵਾਂ ਵਿਰੁੱਧ 376 ਡੀ, ਪੋਕਸੋ ਐਕਟ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ।