ਭੋਪਾਲ: ਜਸ਼ਪੁਰ ਅਤੇ ਲਖੀਮਪੁਰ ਖਿਰੀ ਵਰਗਾ ਕੇਸ ਭੋਪਾਲ ਵਿੱਚ ਵੀ ਦੇਖਣ ਨੂੰ ਮਿਲਿਆ। ਭੋਪਾਲ ਦੇ ਰੇਲਵੇ ਸਟੇਸ਼ਨ ਖੇਤਰ ‘ਚ ਸ਼ਨਿਚਰਵਾਰ ਰਾਤ ਚੰਡੀਗੜ੍ਹ ‘ਚ ਸਥਾਪਿਤ ਮਾਂ ਦੁਰਗਾ ਦੀ ਮੂਰਤੀ ਵਿਸਰਜਨ ਲਈ ਪ੍ਰੇਮਪੁਰਾ ਘਾਟ ਲਿਜਾਇਆ ਜਾ ਰਿਹਾ ਸੀ। ਦੁਰਗਾ ਮੂਰਤੀ ਵਿਸਰਜਨ ਦੇ ਦੌਰਾਨ ਤਿੰਨ ਨੌਜਵਾਨ ਤੇਜ਼ ਰਫਤਾਰ ਕਾਰ ਦੀ ਲਪੇਟ ਵਿੱਚ ਆ ਗਏ। ਇਸ ਘਟਨਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਮਾਮਲਾ ਭੋਪਾਲ ਦੇ ਬਜਾਰੀਆ ਥਾਣਾ ਖੇਤਰ ਦਾ ਹੈ। ਘਟਨਾ ਰਾਤ ਕਰੀਬ 11.15 ਵਜੇ ਦੀ ਹੈ।
ਗੁੱਸੇ ‘ਚ ਆਏ ਲੋਕਾਂ ਤੋਂ ਬਚਣ ਲਈ ਡਰਾਈਵਰ ਨੇ ਕਾਰ ਰਿਵਰਸ ਗੀਅਰ ‘ਚ ਭਜਾਉਣ ਦੀ ਕੋਸ਼ਿਸ਼ ਕੀਤੀ। ਇਸ ਹਾਦਸੇ ਵਿੱਚ ਤਿੰਨ ਨੌਜਵਾਨ ਕਾਰ ਦੀ ਲਪੇਟ ਵਿੱਚ ਆ ਗਏ। ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪੁਲਿਸ ਨੇ ਇਸ ਹਾਦਸੇ ਵਿੱਚ ਕਿਸੇ ਦੀ ਮੌਤ ਹੋਣ ਤੋਂ ਇਨਕਾਰ ਕੀਤਾ ਹੈ। ਪੁਲਿਸ ਨੇ ਅਜੇ ਤੱਕ ਦੋਸ਼ੀ ਡਰਾਈਵਰ ਨੂੰ ਗ੍ਰਿਫਤਾਰ ਨਹੀਂ ਕੀਤਾ ਹੈ।
#WATCH Two people were injured after a car rammed into people during Durga idol immersion procession in Bhopal's Bajaria police station area yesterday. Police said the car driver will be nabbed.#MadhyaPradesh pic.twitter.com/rEOBSbrkGW
— ANI (@ANI) October 17, 2021
ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਜ਼ਖਮੀ ਬੱਚੇ ਨੂੰ ਹਸਪਤਾਲ ਪਹੁੰਚਾਇਆ। ਬੱਚੇ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ। ਭੋਪਾਲ ਦੇ ਐਡੀਸ਼ਨਲ ਐਸਪੀ ਅੰਕਿਤ ਜੈਸਵਾਲ ਨੇ ਕਿਹਾ ਕਿ ਉਨ੍ਹਾਂ ਦਾ ਇਲਾਜ ਕੀਤਾ ਗਿਆ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਕਾਰ ਦਾ ਨੰਬਰ ਪਤਾ ਕਰਨ ਲਈ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।