ਡੈਸਕ:- ਭਾਰਤ ਸਰਕਾਰ ਵੱਲੋਂ ਕੋਰੋਨਾ ਵਾਇਰਸ ਖਿਲਾਫ ਛੇੜੀ ਗਈ ਜੰਗ ਤਹਿਤ 3 ਮਈ ਤੱਕ ਦਾ ਲਾਕਡਊਨ ਕੀਤਾ ਗਿਆ ਹੈ । ਇਸ ਲਾਕਡਾਊਨ ਵਿਚ ਹੋਰ ਇਜ਼ਾਫਾ ਕੀਤਾ ਜਾਵੇਗਾ ਜਾਂ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ। ਪਰ ਸਿੰਗਾਪੁਰ ਦੀ ਇਕ ਯੂਨਵਰਸਿਟੀ ਨੇ ਇਸ ਗੱਲ ਦਾ ਦਾਅਵਾ ਕੀਤਾ ਹੈ ਕਿ ਭਾਰਤ ਵਿਚ 21 ਮਈ ਤੱਕ ਕੋਰੋਨਾ ਵਾਇਰਸ ਖਤਮ ਹੋ ਸਕਦਾ ਹੈ ਯਾਨੀਕੇ ਮਹਿਜ਼ 24 ਦਿਨ ਬਾਕੀ ਬਚੇ ਹਨ ਜਦੋਂ ਭਾਰਤ ਕੋਰੋਨਾ ਵਾਇਰਸ ਮੁਕਤ ਦੇਸ਼ ਐਲਾਣ ਦਿਤਾ ਜਾਵੇਗਾ।ਸਿੰਗਾਪੁਰ ਯੂਨੀਵਰਸਿਟੀ ਆਫ ਟੈਕਨਾਲੌਜੀ ਐਂਡ ਡਿਜ਼ਾਇਨ ਨੇ ਆਰਟੀਫੀਸ਼ਅਲ ਇੰਟੇਲੀਜੈਂਸ ਦੇ ਜ਼ਰੀਏ ਕੋਰੋਨਾ ਵਾਇਰਸ ਦੇ ਫੈਲਣ ਦੀ ਰਫਤਾਰ ਦਾ ਵਿਸ਼ਲੇਸ਼ਣ ਕੀਤਾ ਹੈ। ਤੁਹਾਡੀ ਜਾ ਣਕਾਰੀ ਲਈ ਦੱਸ ਦਈਏ ਕਿ ਅਮਰੀਕਾ, ਬਿ੍ਰਟੇਨ ਅਤੇ ਇਟਲੀ ਵਰਗੇ ਦੇਸ਼ਾਂ ਵਿਚ ਹੀ ਨਹੀਂ ਭਾਰਤ ਵਿਚ ਵੀ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਇਹ ਵੀ ਦੱਸਣਯੋਗ ਹੈ ਕਿ ਹਾਲੇ ਤੱਕ ਕਿਸੇ ਵੀ ਮੁਲਕ ਵੱਲੋਂ ਇਸ ਕੋਰੋਨਾ ਵਾਇਰਸ ਦੀ ਬਿਮਾਰੀ ਦਾ ਤੋੜ ਨਹੀਂ ਲੱਭਿਆ ਗਿਆ ਅਤੇ ਹੁਣ ਤੱਕ ਕੀਤੀਆਂ ਗਈਆਂ ਸਾਰੀਆਂ ਕੋਸ਼ਿਸ਼ਾਂ ਸਿਰੇ ਨਹੀਂ ਚੜ੍ਹ ਸਕੀਆਂ। ਇਸ ਬਿਮਾਰੀ ਦਾ ਹੱਲ ਸਿਰਫ ਲਾਕਡਾਊਨ ਹੀ ਹੈ ਇਸ ਮਈ ਅਮਰੀਕਾ ਵਰਗੇ ਦੇਸ਼ਾਂ ਨੇ ਵੀ ਇਸ ਬਿਮਾਰੀ ਅੱਗੇ ਗੋਡੇ ਟੇਕ ਦਿਤੇ ਹਨ ਅਤੇ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਦਾ ਹੁਕਮ ਦਿਤਾ ਹੈ।