ਭਾਰਤ ਵਿਚ ਬੈਠੇ ਕੈਨੇਡੀਅਨ ਲੋਕਾਂ ਲਈ ਹਵਾਈ ਉਡਾਣਾਂ ਜਾਰੀ

TeamGlobalPunjab
1 Min Read

ਓਟਾਵਾ:- ਕੈਨੇਡਾ ਸਰਕਾਰ ਨੇ ਹੁਣ ਤੱਕ 9 ਹਵਾਈ ਉਡਾਣਾ ਚਲਾਈਆਂ ਹਨ ਜਿਸ ਤਹਿਤ ਵੱਖ-ਵੱਖ ਦੇਸ਼ਾਂ ਤੋਂ ਉਹਨਾਂ ਦੇ ਨਾਗਰਿਕ ਕੈਨੇਡਾ ਪਹੁੰਚ ਰਹੇ ਹਨ। ਹਰ ਇਕ ਉਡਾਣ ਵਿਚ ਲੱਗਭਗ 250 ਤੋਂ 350 ਕੈਨੇਡੀਅਨ ਨਾਗਰਿਕ ਵਾਪਸ ਪਰਤ ਰਹੇ ਹਨ। ਸਰਕਾਰ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ 7 ਹੋਰ ਉਡਾਣਾਂ ਚਲਾਈਆਂ ਜਾਣਗੀਆਂ ਜਿਸ ਕਾਰਨ ਵੱਖ-ਵੱਖ ਦੇਸ਼ਾਂ ਵਿਚ ਬੈਠੈ ਉਹਨਾਂ ਦੇ ਸਾਰੇ ਹੀ ਨਾਗਰਿਕ ਵਾਪਸ ਕੈਨੇਡਾ ਲਿਆਂਦੇ ਜਾ ਸਕਣ। ਸਰਕਾਰ ਦਾ ਕਹਿਣਾ ਹੈ ਕਿ ਲਾਕਡਊਨ ਦੇ ਚਲਦਿਆਂ ਸਾਰੀਆਂ ਉਡਾਣਾਂ ਹੁਣ ਆਮ ਦੀ ਤਰਾਂ ਨਹੀਂ ਚੱਲ ਰਹੀਆਂ ਜਿਸ ਕਾਰਨ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਇਹ ਸਭ ਕੁਝ ਲੋਕਾਂ ਦੀ ਸਹੂਲਤਾ ਲਈ ਹੀ ਕੀਤਾ ਗਿਆ ਹੈ ਤਾਂ ਜੋ ਕੋਰੋਨਾ ਵਾਇਰਸ ਨਾਮਕ ਇਸ ਬਿਮਾਰੀ ਤੋਂ ਬਚਿਆ ਜਾ ਸਕੇ।

Share this Article
Leave a comment