ਭਾਰਤ ਨੇ ਸਹੀ ਸਮੇਂ ‘ਤੇ ਲਿਆ ਕਠਿਨ ਫ਼ੈਸਲਾ: WHO

TeamGlobalPunjab
1 Min Read

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਲਾਕਡਾਊਨ 3 ਮਈ ਤਕ ਵਧਾਉਣ ਦੇ ਲਏ ਗਏ ਇਸ ਫ਼ੈਸਲੇ ਦੀ ਵਿਸ਼ਵ ਸਿਹਤ ਸੰਗਠਨ ਨੇ ਤਰੀਫ ਕੀਤੀ ਹੈ। ਡਬਲਿਊਐੱਚਓ ਨੇ ਭਾਰਤ ਦੇ ਇਸ ਕਦਮ ਨੂੰ ਸਹੀ ਸਮੇਂ ‘ਤੇ ਲਿਆ ਗਿਆ ਕਠਿਨ ਫ਼ੈਸਲਾ ਦੱਸਿਆ ਹੈ।

ਡਬਲਿਊਐੱਚਓ ਦੇ ਦੱਖਣ ਪੂਰਬੀ ਏਸ਼ੀਆ ਦੀ ਖੇਤਰੀ ਨਿਦੇਸ਼ਕ ਡਾ.ਪੂਨਮ ਖੇਤਰਪਾਲ ਸਿੰਘ ਨੇ ਕਿਹਾ ਕਿ ਭਾਰਤ ਵੱਡੀ ਤੇ ਕਠਿਨ ਚੁਣੌਤੀਆਂ ਦੇ ਬਾਵਜੂਦ ਮਹਾਮਾਰੀ ਖ਼ਿਲਾਫ਼ ਆਪਣੀ ਲੜਾਈ ‘ਚ ਅਟੁੱਟ ਵਚਨਬੱਧਤਾ ਦਾ ਪ੍ਰਦਰਸ਼ਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਵਾਇਰਸ ਨੂੰ ਹਰਾਉਣ ਲਈ ਸਾਰੇ ਲੋਕਾਂ ਨੇ ਆਪਣਾ ਸਭ ਤੋਂ ਵੱਡਾ ਯੋਗਦਾਨ ਦਿੱਤਾ ਹੈ।

ਦੱਸ ਦਈਏ ਮੋਦੀ ਨੇ ਕਿਹਾ ਕਿ ਨਵੇਂ ਲਾਕਡਾਊਨ ਦੇ ਅਮਲ ‘ਤੇ ਦਿਸ਼ਾ ਨਿਰਦੇਸ਼ ਬੁੱਧਵਾਰ ਨੂੰ ਐਲਾਨੇ ਜਾਣਗੇ। ਉਨ੍ਹਾਂ ਕਿਹਾ ਕਿ ਮੇਰੀ ਦੇਸ਼ ਵਾਸੀਆਂ ਨੂੰ ਅਪੀਲ ਹੈ ਕਿ ਹੁਣ ਕੋਰੋਨਾ ਨੂੰ ਸਾਨੂੰ ਕਿਸੇ ਵੀ ਕਿਮਤ ‘ਤੇ ਨਵੇਂ ਖੇਤਰਾਂ ‘ਚ ਫੈਲਣ ਨਹੀਂ ਦੇਣਾ ਹੈ। ਸਥਾਨਕ ਅਹੁਦੇ ‘ਤੇ ਹੁਣ ਇਕ ਵੀ ਮਰੀਜ਼ ਵਧਦਾ ਹੈ ਤਾਂ ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ।

Share This Article
Leave a Comment