ਮੁਹਾਲੀ : ਭਾਈ ਨਿਰਮਲ ਸਿੰਘ ਖਾਲਸਾ ਤੋਂ ਬਾਅਦ ਇਕ ਹੋਰ ਅਣਗਹਿਲੀ ਦਾ ਮਾਮਲਾ ਸਾਹਮਣੇ ਆਇਆ ਹੈ । ਦਰਅਸਲ ਸੋਸ਼ਲ ਮੀਡਿਆ ਤੇ ਇਕ ਪੋਸਟ ਪਾ ਕੇ ਮੁਹਾਲੀ ਪ੍ਰਸਾਸ਼ਨ ਤੇ ਦੋਸ਼ ਲਾਇਆ ਗਿਆ ਹੈ ਕਿ ਉਥੇ ਕੋਰੋਨਾ ਦੇ ਮਰੀਜ਼ਾਂ ਦਾ ਸਹੀ ਢੰਗ ਨਾਲ ਇਲਾਜ਼ ਨਹੀਂ ਹੋ ਰਿਹਾ । ਪਰਮਜੀਤ ਸਿੰਘ ਰਾਣੂ ਵਲੋਂ ਸੋਸ਼ਲ ਮੀਡਿਆ ਤੇ ਪੋਸਟ ਪਾ ਕੇ ਮੁਖ ਮੰਤਰੀ ਨੂੰ ਇਸ ਵੱਲ ਧਿਆਨ ਦੇਣ ਲਈ ਕਿਹਾ ਹੈ ।
ਉਨ੍ਹਾਂ ਫੇਸਬੁੱਕ ਤੇ ਪੋਸਟ ਪਾਉਂਦੀਆਂ ਲਿਖਿਆ ਕਿ “ਮੁਹਾਲੀ ਦੇ ਗਿਆਨ ਸਾਗਰ ਹਸਪਤਾਲ ਵਿਚ 90 ਸਾਲ ਬਜ਼ੁਰਗ ਮੋਹਿੰਦਰ ਕੌਰ ਅਤੇ ਉਸ ਦੀ 55 ਸਾਲਾ ਬੇਟੀ ਨੂੰ ਕੋਰਨਟਾਇਨ ਕੀਤਾ ਹੋਇਆ ਹੈ ਪਰ ਉਹਨਾ ਨੂੰ ਕੋਈ ਪੀਣ ਨੂੰ ਪਾਣੀ ਵੀ ਨਹੀ ਦੇ ਰਿਹਾ ਇਲਾਜ ਦੂਰ ਦੀ ਗੱਲ ਹੈ। ਗਰਮ ਪਾਣੀ ਦੀ ਸਹੁਲਤ ਬਹੁਤ ਜਰੂਰੀ ਹੈ ਜੀ।”
ਦੱਸ ਦੇਈਏ ਕਿ ਇਸ ਤੋਂ ਪਹਿਲਾ ਭਾਈ ਨਿਰਮਲ ਸਿੰਘ ਖਾਲਸਾ ਦੀ ਵੀ ਅਜਿਹੀ ਆਡੀਓ ਵਾਇਰਲ ਹੋਈ ਸੀ ਜਿਸ ਵਿਚ ਉਨ੍ਹਾਂ ਨੇ ਦੋਸ਼ ਲੈ ਸੀ ਕਿ ਉਨ੍ਹਾਂ ਦੇ ਇਲਾਜ਼ ਵਿਚ ਕੋਤਾਹੀ ਵਰਤੀ ਗਈ ਹੈ
https://www.facebook.com/Harsimratkaurbadal/videos/355444305359103/?t=6