ਭਲਕੇ ਚੰਡੀਗੜ੍ਹ ‘ਚ ਪ੍ਰੈੱਸ ਕਾਨਫ਼ਰੰਸ ਕਰਨਗੇ ਸਾਬਕਾ CM ਕੈਪਟਨ

TeamGlobalPunjab
1 Min Read

ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਲਕੇ ਸਵੇਰੇ 11 ਵਜੇ ਚੰਡੀਗੜ੍ਹ ਵਿਖੇ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਨਗੇ।ਇਸ ਵਿੱਚ ਉਹ ਨਵੀਂ ਪਾਰਟੀ ਦਾ ਐਲਾਨ ਕਰ ਸਕਦੇ ਹਨ।  ਇਸ ਗੱਲ ਦੀ ਜਾਣਕਾਰੀ ਕੈਪਟਨ ਦੇ ਮੀਡੀਆ ਸਲਾਹਕਾਰ ਰਹੇ ਰਵੀਨ ਠੁਕਰਾਲ ਵਲੋਂ ਦਿੱਤੀ ਗਈ ਹੈ। ਰਵੀਨ ਠੁਕਰਾਲ ਨੇ ਕਾਨਫਰੰਸ ਦੇ ਸਬੰਧ ‘ਚ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਕਾਨਫਰੰਸ ਦਾ ਸਿੱਧਾ ਪ੍ਰਸਾਰਨ ਉਨ੍ਹਾਂ ਦੇ ਫੇਸ ਬੁੱਕ ਪੇਜ ‘ਤੇ ਕੀਤਾ ਜਾਵੇਗਾ।ਰਵੀਨ ਨੇ ਨਾਲ ਹੀ ਇਹ ਵੀ ਕਿਹਾ ਕਿ ਨਵੀਂ ਪਾਰਟੀ ਦੇ ਐਲਾਨ ਬਾਰੇ ਉਹ ਕੁਝ ਨਹੀਂ ਬੋਲ ਸਕਦੇ, ਕਿਉਂਕਿ ਇਹ ਕੈਪਟਨ ਸਾਹਿਬ ਦਾ ਅਧਿਕਾਰ ਖੇਤਰ ਹੈ।

ਕੈਪਟਨ ਦੀ ਪ੍ਰੈੱਸ ਕਾਨਫਰੰਸ ਬਾਰੇ ਪਤਾ ਲੱਗਦਿਆਂ ਹੀ ਪੰਜਾਬ ਕਾਂਗਰਸ ਅੰਦਰ ਹਲਚਲ ਤੇਜ਼ ਹੋ ਗਈ ਹੈ। ਕਾਂਗਰਸ ਨੇ ਆਪਣੇ ਵਿਧਾਇਕਾਂ ਨਾਲ ਸੰਪਰਕ ਕੀਤਾ ਹੈ। ਇਸ ਤੋਂ ਇਲਾਵਾ ਵੱਡੇ ਆਗੂਆਂ ਦੀ ਹਰਕਤ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਚਰਚਾ ਹੈ ਕਿ ਕਾਨਫਰੰਸ ਵਿੱਚ ਅਮਰਿੰਦਰ ਦੇ ਨਾਲ ਕਾਂਗਰਸ ਦੇ ਚੋਟੀ ਦੇ ਆਗੂ ਵੀ ਨਜ਼ਰ ਆ ਸਕਦੇ ਹਨ।

Share this Article
Leave a comment