ਲੁਧਿਆਣਾ ਤੋਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਬੈਂਸ ਨੇ ਕਿਹਾ ਕਿ ਹਜ਼ੂਰ ਸਾਹਿਬ ‘ਚ ਸ਼ਰਧਾਲੂ ਚੰਗੇ ਭਲੇ ਆਪਣਾ ਸਮਾਂ ਬਤੀਤ ਕਰ ਰਹੇ ਸਨ ਪਰ ਪੰਜਾਬ ਆਉਂਦਿਆਂ ਹੀ ਉਹ ਇੰਨੀ ਵੱਡੀ ਬਿਪਤਾ ਤੇ ਆ ਜਾਣਗੇ ਇਸ ਦਾ ਸ਼ਾਇਦ ਉਨ੍ਹਾਂ ਨੂੰ ਵੀ ਨਹੀਂ ਪਤਾ ਸੀ ਉਨ੍ਹਾਂ ਕਿਹਾ ਕਿ ਸ਼ਰਧਾਲੂ ਫੋਨ ਕਰਕੇ ਆਪਣੀ ਸਮੱਸਿਆਵਾਂ ਬਾਰੇ ਉਨ੍ਹਾਂ ਨੂੰ ਜਾਣੂ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਵੀ ਅਕਾਲੀਆਂ ਦੀ ਤਰਜ਼ ਤੇ ਹੀ ਲੋਕਾਂ ਦੀ ਲੁੱਟ ਖਸੁੱਟ ਕਰਨ ਦੇ ਰਾਹ ਤੇ ਹੈ। ਬੈਂਸ ਨੇ ਸਵਾਲ ਖੜ੍ਹੇ ਕੀਤਾ ਹੈ ਕਿ ਜਦੋਂ ਮਨਪ੍ਰੀਤ ਬਾਦਲ ਹੀ ਕਹਿ ਰਹੇ ਨੇ ਕਿ ਅਕਾਲੀ ਦਲ ਦੀ ਸਰਕਾਰ ਨੇ ਹਜ਼ਾਰਾਂ ਕਰੋੜ ਦਾ ਘੋਟਾਲਾ ਕੀਤਾ ਹੈ ਤਾਂ ਕਾਰਵਾਈ ਕਿਉਂ ਨਹੀਂ ਕਰ ਸਕਦੇ। ਲੁਧਿਆਣਾ ਤੋਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਬੈਂਸ ਨੇ ਕਿਹਾ ਕਿ ਉਨ੍ਹਾਂ ਵੱਲੋਂ ਨਰਸਿੰਗ ਸਟਾਫ਼ ਅਤੇ ਆਸ਼ਾ ਵਰਕਰ ਦੇ ਹੱਕ ਵਿਚ ਵੀ ਪੰਜਾਬ ਸਰਕਾਰ ਨੂੰ ਇੱਕ ਪੱਤਰ ਲਿਖਿਆ ਹੈ ਤਾਂ ਜੋ ਉਨ੍ਹਾਂ ਦਾ ਬਣਦਾ ਹੱਕ ਉਨ੍ਹਾਂ ਨੂੰ ਦਵਾਇਆ ਜਾਵੇ।
ਇਸਦੇ ਨਾਲ ਹੀ ਉਨਾਂ ਨੇ ਸੋਸ਼ਲ ਮੀਡੀਆ ਤੇ ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਡੇਅਰੀ ਫਾਰਮਿੰਗ ਕਿਸਾਨਾਂ ਨੂੰ ਵੱਡਾ ਚੂਨਾ ਸਰਕਾਰ ਲਾ ਰਹੀ ਹੈ। ਉਨ੍ਹਾਂ ਤੋਂ ਦੁੱਧ ਸਸਤਾ ਲੈ ਰਹੀ ਹੈ ਅਤੇ ਲੋਕਾਂ ਨੂੰ ਮਹਿੰਗਾ ਵੇਚ ਰਹੀ ਹੈ ਉਨ੍ਹਾਂ ਕਿਹਾ ਕਿ ਜੇਕਰ ਦੁੱਧ ਸਸਤਾ ਲੈਣਾ ਹੈ ਤਾਂ ਲੋਕਾਂ ਨੂੰ ਅੱਗੇ ਸਸਤਾ ਹੀ ਵੇਚਿਆ ਜਾਵੇ ਜਾਂ ਮਹਿੰਗਾ ਵੇਚਣਾ ਹੈ ਤਾਂ ਕਿਸਾਨਾਂ ਨੂੰ ਵੀ ਉਸ ਦਾ ਫਾਇਦਾ ਮਿਲਣਾ ਚਾਹੀਦਾ ਹੈ। ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਨਾਲ ਉਨਾਂ ਨੇ ਹਮਦਰਦੀ ਜਤਾਈ ।