ਬੀਸੀ ਵਿਚ ਕੁੱਲ ਕੇਸਾਂ ਦੀ ਗਿਣਤੀ ਵੱਧਕੇ 2171 ਤੇ ਪਹੁੰਚੀ

TeamGlobalPunjab
1 Min Read
ਬੀਸੀ ਦੀ ਚੀਫ ਮੈਡੀਕਲ ਅਧਿਕਾਰੀ ਡਾ: ਬੌਨੀ ਹੈਨਰੀ ਨੇ ਦੱਸਿਆ ਕਿ
ਪ੍ਰੋਵਿੰਸ ਵਿੱਚ 26 ਨਵੇਂ ਕੇਸ ਸਾਹਮਣੇ ਆਏ ਹਨ। ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 2171 ਹੋ
ਗਈ ਹੈ। ਇਸਤੋਂ  ਇਲਾਵਾ ਇਕ ਨਵੀਂ ਕਮਿਊਨਟੀ ਆਊਟਬਰੇਕ ਹੋਈ ਹੈ ਜੋ ਕਿ ਫਰੇਜ਼ਰ ਹੈਲਥ
ਏਰੀਏ ਨਾਲ ਸਬੰਧਤ ਹੈ। ਜਿੱਥੇ ਸਪੈਸ਼ਲਿਟੀ ਪੋਲਟਰੀ ਵਿਖੇ ਤਿੰਨ ਕੇਸ ਸਾਹਮਣੇ ਆਏ ਹਨ
ਅਤੇ ਅੱਗੇ ਵੀ ਜਾਂਚ ਜਾਰੀ
ਹੈ। 2 ਮਰੀਜ਼ਾਂ ਦੀ ਮੌਤ ਵੀ ਬੀਤੇ ਦਿਨ ਹੋਈ ਹੈ ਅਤੇ ਮੌਤਾਂ ਦਾ ਕੁੱਲ ਅੰਕੜਾ 114 ਤੇ ਪੁੱਜ
ਗਿਆ ਹੈ। 72 ਮਰੀਜ਼ ਹਸਪਤਾਲ ਵਿੱਚ ਦਾਖਲ ਹਨ ਜਦਕਿ 1376 ਮਰੀਜ਼ ਪੂਰੀ ਤਰਾਂ ਠੀਕ ਹੋ ਚੁੱਕੇ
ਹਨ। ਜੇਕਰ ਬੀਤੇ ਦਿਨ ਦੀ ਗੱਲ ਕਰੀਏ ਤਾਂ
ਪ੍ਰੋਵਿੰਸ ਵਿੱਚ 25 ਨਵੇਂ ਮਾਮਲੇ ਸਾਹਮਣੇ  ਆਏ ਸਨ ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 2112
ਹੋ ਗਈ ਸੀ ਅਤੇ 1322 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦੇ ਦਿਤੀ ਸੀ ਅਤੇ 30 ਮਰੀਜ਼
ਕੋਰੋਨਾ ਵਾਇਰਸ ਦੇ ਆਈਸੀਯੂ ਵਿੱਚ ਸਨ। ਇਸਤੋਂ ਇਲਾਵਾ ਪੋਲਟਰੀ ਫਾਰਮਾਂ ਵਿੱਚ ਹੋਈਆਂ
ਆਊਟਬ੍ਰੇਕਜ਼ ਵਿੱਚ ਨਵੇਂ
ਕੇਸ ਨਹੀਂ ਆਏ ਸਨ।

Share this Article
Leave a comment