ਬੀਜ ਘੁਟਾਲੇ ਤੇ ਭੜਕੇ ਬੀਬੀ ਬਾਦਲ ! ਕੀਤੀ ਜਾਂਚ ਦੀ ਮੰਗ

TeamGlobalPunjab
2 Min Read

ਚੰਡੀਗੜ੍ਹ : ਸੂਬੇ ਅੰਦਰ ਕੁਝ ਦਿਨਾਂ ਤੋਂ ਬਹੁ ਕਰੋੜੀ ਬੀਜ ਘੁਟਾਲੇ ਨੂੰ ਲੈ ਕੇ ਸਿਆਸਤ ਗਰਮੀ ਹੋਈ ਹੈ। ਹੁਣ ਇਸ ਮਾਮਲੇ ਵਿਚ ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਵੀ ਜਾਂਚ ਦੀ ਮੰਗ ਕੀਤੀ ਹੈ । ਇਸ ਲਈ ਉਨ੍ਹਾਂ ਨੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਇਸ ਦੀ ਜਾਂਚ ਲਈ ਇੱਕ ਕੇਂਦਰੀ ਟੀਮ ਨੂੰ ਪੰਜਾਬ ਭੇਜਣ ਦੀ ਮੰਗ ਕੀਤੀ ਹੈ । ਉਨ੍ਹਾਂ ਕਿਹਾ ਕਿ ਨਕਲੀ ਬੀਜਾਂ ਨੂੰ 3 ਗੁਨਾ ਵੱਧ ਰੇਟ ਤੇ ਵੇਚ ਕੇ ਕਿਸਾਨਾਂ ਨੂੰ ਠੱਗਿਆ ਜਾ ਰਿਹਾ ਹੈ ।

ਇਸ ਲਈ ਕੇਂਦਰੀ ਮੰਤਰੀ ਬੀਬਾ ਬਾਦਲ ਵਲੋਂ ਖੇਤੀਬਾੜੀ ਮੰਤਰੀ ਨੂੰ ਇੱਕ ਚਿੱਠੀ ਲਿਖੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪੂਰੇ ਭਾਰਤ ਅੰਦਰ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿਸਾਨਾਂ ਦੀਆਂ ਜ਼ਿੰਦਗੀਆਂ ਨਾਲ ਖੇਡ ਰਹੇ ਬੇਈਮਾਨ ਲੋਕਾਂ ਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ। ਇਸ ਮੌਕੇ ਬੀਬਾ ਬਾਦਲ ਨੇ ਕਿਸਾਨਾਂ ਨੂੰ ਦੇਸ਼ ਦੀ ਰੀੜ੍ਹ ਦੀ ਹੱਡੀ ਗਾਰਡਾਂ ਦਿੱਤਾ।

ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਘੁਟਾਲੇ ਦਾ ਸੰਬੰਧ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਝੋਨੇ ਦੇ ਬੀਜਾਂ ਪੀਆਰ-128 ਅਤੇ ਪੀਆਰ-129 ਦੀ ਪ੍ਰਾਈਵੇਟ ਵਿਕਰੀ ਨਾਲ ਹੈ, ਜਿਸ ਵਾਸਤੇ ਨਿੱਜੀ ਕੰਪਨੀਆਂ ਨੂੰ ਵਿਕਰੀ ਲਈ ਅਜੇ ਪ੍ਰਵਾਨਗੀ ਦਿੱਤੀ ਜਾਣੀ ਬਾਕੀ ਹੈ। ਉਹਨਾਂ ਕਿਹਾ ਕਿ ਪੀਏਯੂ ਨੇ ਮਈ 2020 ਵਿਚ 70 ਰੁਪਏ ਕਿਲੋ ਦੇ ਰੇਟ ਉੱਤੇ ਕਿਸਾਨਾਂ ਨੂੰ ਬਹੁਤ ਥੋੜ੍ਹੀ ਮਾਤਰਾ ਵਿਚ ਇਹ ਬੀਜ ਵੇਚੇ ਸਨ। ਪਰ ਬੇਈਮਾਨ ਕਾਰੋਬਾਰੀਆਂ ਨੇ ਇਹਨਾਂ ਬੀਜਾਂ ਦਾ ਅਕਤੂਬਰ 2019 ਵਿਚ ਗੈਰਕਾਨੂੰਨੀ ਉਤਪਾਦਨ ਕਰ ਲਿਆ ਸੀ ਅਤੇ ਇਹਨਾਂ ਨਕਲੀ ਦੇ ਬੀਜਾਂ ਦੇ ਟਰੱਕਾਂ ਦੇ ਟਰੱਕ ਭੋਲੇ ਭਾਲੇ ਕਿਸਾਨਾਂ ਨੂੰ 200 ਰੁਪਏ ਕਿਲੋਂ ਦੇ ਭਾਅ ਵੇਚ ਦਿੱਤੇ ਸਨ।

Share this Article
Leave a comment