ਬੀਜੇਪੀ ਨੇ ਚੰਡੀਗੜ੍ਹ ‘ਚ ਉਡਾਈਆ ਨਿਯਮਾਂ ਦੀਆਂ ਧੱਜੀਆਂ, ਵਰਕਰਾਂ ਨੇ ਪਟਾਕੇ ਚਲਾ ਕੇ ਮਨਾਇਆ ਜਸ਼ਨ

TeamGlobalPunjab
1 Min Read

ਚੰਡੀਗੜ੍ਹ: ਪ੍ਰਸਾਸ਼ਨ ਵੱਲੋਂ ਦੀਵਾਲੀ ਦੇ ਤਿਉਹਾਰ ਮੌਕੇ ਪਟਾਕੇ ਚਲਾਉਣ ‘ਤੇ ਪਾਬੰਦੀ ਲਗਾਈ ਹੋਈ ਹੈ। ਪ੍ਰਸਾਸ਼ਨ ਦੇ ਇਹਨਾਂ ਨਿਯਮਾਂ ਦੀਆਂ ਧੱਜੀਆਂ ਬੀਜੇਪੀ ਵੱਲੋਂ ਸ਼ਰੇਆਮ ਉਡਾਈਆਂ ਗਈਆਂ। ਦਰਅਸਲ ਬਿਹਾਰ ਵਿਧਾਨ ਸਭਾ ਚੋਣਾਂ ‘ਚ ਐਨਡੀਏ ਨੂੰ ਜਿੱਤ ਹਾਸਲ ਹੋਈ। ਬੀਜੇਪੀ ਨੇ ਬਿਹਾਰ ‘ਚ 74 ਸੀਟਾਂ ‘ਤੇ ਚੋਣ ਜਿੱਤੀ ਸੀ। ਜਿਸ ਦੀ ਖੁਸ਼ੀ ਚੰਡੀਗੜ੍ਹ ‘ਚ ਵੀ ਮਨਾਈ ਗਈ। ਇਸ ਤਹਿਤ ਚੰਡੀਗੜ੍ਹ ਦੇ ਸੈਕਟਰ 37 ‘ਚ ਸਥਿਤ ਪੰਜਾਬ ਬੀਜੇਪੀ ਦੇ ਦਫ਼ਤਰ ਬਾਹਰ ਵੱਡੀ ਗਿਣਤੀ ਵਿੱਚ ਵਰਕਰ ਇੱਕਠੇ ਹੋਏ ਅਤੇ ਪਟਾਕੇ ਚਲਾ ਕੇ ਜਿੱਤ ਦੇ ਜਸ਼ਨ ਮਨਾਏ। ਬੀਜੇਪੀ ਵਰਕਰ ਵੱਡੀ ਗਿਣਤੀ ‘ਚ ਪਟਾਕੇ ਚਲਾ ਰਹੇ ਸਨ।

ਇਸ ਸਬੰਧੀ ਜਦੋਂ ਉੱਥੇ ਪਹੁੰਚੇ ਬੀਜੇਪੀ ਪੰਜਾਬ ਦੇ ਸੰਗਠਨ ਮੰਤਰੀ ਦਿਨੇਸ਼ ਕੁਮਾਰ ਨੂੰ ਪੱਤਰਕਾਰਾਂ ਨੇ ਨਿਯਮਾਂ ਦੀ ਉਲੰਘਣਾ ਕਰਨ ‘ਤੇ ਸਵਾਲ ਕੀਤੇ। ਅੱਗੇ ਸੰਗਠਨ ਮੰਤਰੀ ਨੇ ਜਵਾਬ ‘ਚ ਕਿਹਾ ਕਿ ਇਹ ਕਿਹੜਾ ਬੀਜੇਪੀ ਚੰਡੀਗੜ੍ਹ ਦਾ ਦਫ਼ਤਰ ਹੈ, ਇਹ ਪੰਜਾਬ ਬੀਜੇਪੀ ਦਾ ਦਫ਼ਤਰ ਹੈ।

ਚੰਡੀਗੜ੍ਹ ਵਿੱਚ ਬੀਜੇਪੀ ਦੇ ਦੋ ਦਫ਼ਤਰ ਹਨ ਇੱਕ 33 ਸੈਕਟਰ ਵਿੱਚ ਤੇ ਦੂਸਰਾ 37-ਏ ਸੈਕਟਰ ਵਿੱਚ ਹੈ। ਪੰਜਾਬ ਬੀਜੇਪੀ ਦਾ ਕੰਮਕਾਜ ਚੰਡੀਗੜ੍ਹ ਦੇ ਸੈਕਟਰ 37 ਵਿੱਚ ਹੁੰਦਾ ਹੈ। ਜਿੱਥੇ ਬੀਜੇਪੀ ਪੰਜਾਬ ਦੀ ਇਕਾਈ ਨੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਪਟਾਕੇ ਚਲਾਏ ਹਨ।

Share this Article
Leave a comment