ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਵੱਲੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ। ਜਿੰਨ੍ਹਾਂ ਦੱਸਿਆ ਕਿ ਸ਼ਹਿਰ ਨੂੰ ਮੁੜ੍ਹ ਤੋਂ ਖੋਲ੍ਹਣ ਲਈ ਲੋਕਾਂ ਦੀ ਔਨ ਲਾਇਨ ਰਾਇ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿਆਸਤਦਾਨਾਂ ਨੂੰ ਤਰੀਕ ਨਹੀਂ ਐਲਾਨਣੀ ਚਾਹੀਦੀ ਹੈ ਬਲਕਿ ਇਸ ਬਾਰੇ ਪਬਲਿਕ ਹੈਲਥ ਦੀ ਸਲਾਹ ਅਨੁਸਾਰ ਕੰਮ ਹੋਣਾ ਚਾਹੀਦਾ ਹੈ। ਪੈਟਰਿਕ ਨੇ ਆਖਿਆ ਕਿ ਜੀਟੀਏ ਵਿੱਚ ਹਾਲਾਤ ਕੈਨੇਡਾ ਦੇ ਬਾਕੀ ਹਿੱਸਿਆਂ ਨਾਲੋ ਵੱਖਰੇ ਹਨ ਅਤੇ ਸਾਰੇ ਮੇਅਰਜ਼ ਇਹੀ ਚਾਹੁੰਦੇ ਹਨ ਕਿ ਸਭ ਕੁੱਝ ਹੌਲੀ-ਹੌਲੀ ਖੋਲ੍ਹਣਾ ਚਾਹੀਦਾ ਹੈ। ਕਾਬਿਲੇਗੌਰ ਹੈ ਕਿ ਕੋਰੋਨਾ ਵਾਇਰਸ ਦੇ ਹਮਲੇ ਕਾਰਨ ਹੋਰਨਾਂ ਦੇਸ਼ਾਂ ਦੀ ਤਰਾਂ ਕੈਨੇਡਾ ਦੀ ਅਰਥ ਵਿਵਸਥਾ ਕਾਫੀ ਜਿਆਦਾ ਪ੍ਰਭਾਵਿਤ ਹੋਈ ਹੈ। ਜਿਸ ਕਾਰਨ ਵੱਡੇ ਵੱਡੇ ਉਦਯੋਗ ਠੱਪ ਹੋ ਗਏ ਹਨ। ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ। ਘਰਾਂ ਵਿਚ ਕਲੇਸ਼ ਪੈਦਾ ਹੋਏ ਹਨ। ਲੋਕ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿ ਰਹੇ ਹਨ। ਅਜਿਹੇ ਦੇ ਵਿਚ ਕੈਨੇਡਾ ਸਰਕਾਰ ਮੁੜ ਤੋਂ ਕੈਨੇਡਾ ਨੂੰ ਲੀਹਾਂ ਤੇ ਲੈਕੇ ਆਉਣ ਲਈ ਯਤਨ ਕਰ ਰਹੀ ਹੈ।