ਬਟਾਲਾ ਪੁਲਿਸ ਦੇ DSP ਨੇ ਅਪਣਾਇਆ ਨਵਾਂ ਢੰਗ , ਕੋਰੋਨਾ ਤੋਂ ਕਿਵੇਂ ਬਚਣਾ ਲੋਕਾਂ ਨੂੰ ਪੜਾ ਰਿਹੈ ਪਾਠ

TeamGlobalPunjab
2 Min Read

ਗੁਰਦਾਸਪੁਰ (ਗੁਰਪ੍ਰੀਤ ਸਿੰਘ ਚਾਵਲਾ) : ਪੰਜਾਬ ‘ਚ ਕੋਰੋਨਾ ਮਹਾਮਾਰੀ ਦੇ ਇਸ ਸੰਕਟ ਨਾਲ ਲੜਨ ਲਈ ਜਿਥੇ ਪੰਜਾਬ ‘ਚ ਕਈ ਸਖਤ ਫੈਸਲੇ ਲਏ ਗਏ ਹਨ । ਜਿਵੇ ਕਿ ਰਾਤ ਦਾ ਕਰਫਿਊ ਦਾ ਸਮਾਂ ਵਧ ਗਿਆ ਹੈ ਅਤੇ ਵੀਕਐਂਡ ਲੌਕਡਾਊਨ ਲਗਾਇਆ ਗਿਆ ਹੈ ਉਥੇ ਹੀ ਚਾਹੇ ਲੋਕ ਦੁਕਾਨਾਂ ਸਮੇਂ ਨਾਲ ਬੰਦ ਕਰ ਰਹੇ ਹਨ ਲੇਕਿਨ ਬਹੁਤ ਲੋਕ ਅਜਿਹੇ ਵੀ ਹਨ ਜੋ ਇਸ ਬਿਮਾਰੀ ਦੀ ਪ੍ਰਵਾਹ ਕੀਤੇ ਬਿਨਾ ਜਾਰੀ ਹਦਾਇਤਾਂ ਦੀ ਉਲੰਘਣਾ ਕਰ ਰਹੇ ਹਨ ਅਤੇ ਬਟਾਲਾ ਚ ਐਸੇ ਲੋਕਾਂ ਨੂੰ ਜਾਗੁਰਕ ਕਰਨ ਲਈ ਇਕ ਪੁਲਿਸ ਡੀਐਸਪੀ ਵਲੋਂ ਇਕ ਵੱਖ ਤਰ੍ਹਾਂ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ । ਡੀਐਸਪੀ ਗੁਰਦੀਪ ਸਿੰਘ ਬਟਾਲਾ ਦੇ ਮੁਖ ਚੋਕਾਂ ‘ਚ ਖੜੇ ਹੋਕੇ ਸਪੀਕਰ ਲਗਾ ਕੇ ਕੋਰੋਨਾ ਬਿਮਾਰੀ ਤੋਂ ‘ਕਿਵੇਂ’ ਬਚਾ ਕੀਤਾ ਜਾਵੇ ਇਸ ਦਾ ਪਾਠ ਪੜ੍ਹਾਉਣ ਤੇ ਜਾਗਰੂਕ ਕਰਨ ‘ਚ ਲੱਗਾ ਹੋਇਆ ਹੈ ।

ਪੁਲਿਸ ਜਿਲਾ ਬਟਾਲਾ ਦੇ ਡੀਐਸਪੀ ਗੁਰਦੀਪ ਸਿੰਘ ਨੇ ਦੱਸਿਆ ਕਿ ਉਹ ਜਿਥੇ ਇਸ ਕੋਰੋਨਾ ਮਹਾਮਾਰੀ ਦੇ ਬਚਾਅ ਲਈ ਜਾਰੀ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ  ਲੋਕਾਂ ਦਾ ਚਲਾਨ ਕੱਟ ਰਹੇ ਹਨ ਅਤੇ ਉਸ ਦੇ ਨਾਲ ਮੁਖ ਤੌਰ ਤੇ ਰਾਤ ਦੇ ਕਰਫਿਊ ਅਤੇ ਵੀਕਐਂਡ ਲੌਕਡਾਊਨ ‘ਚ ਬਾਜ਼ਾਰਾਂ ‘ਚ ਬਿਨਾਂ ਕਿਸੇ ਜਰੂਰੀ ਕੰਮ ਬਾਹਰ ਨਿਕਲਣ ਵਾਲੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ । ਉਹਨਾਂ ਨੂੰ ਸੰਦੇਸ਼ ਦੇ ਰਹੇ ਹਨ ਕਿ ਆਪਣੀ ਤੇ ਆਪਣੇ ਪਰਿਵਾਰ ਅਤੇ ਹੋਰਨਾਂ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ ਅਤੇ ਉਹਨਾਂ ਦੱਸਿਆ ਕਿ ਜਿਸ ਢੰਗ ਨਾਲ ਉਹ ਲੋਕਾਂ ਨੂੰ ਸੰਦੇਸ਼ ਕਰ ਰਹੇ ਹਨ ।   ਉਹਨਾਂ ਦੀ ਲੋਕਾਂ ਤਕ ਗੱਲ ਵੀ ਪਹੁੰਚ ਰਹੀ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਆਪਣੀ ਡਿਊਟੀ ਸਮੇਂ ਅਤੇ ਉਸ ਤੋਂ ਇਲਾਵਾ ਵੀ ਉਹ ਪੂਰਾ ਦਿਨ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਅ ਲਈ ਅਤੇ ਕੋਵਿਡ ਟੀਕਾਕਰਨ ਲਈ ਅੱਗੇ ਆਉਣ ਦੀ ਅਪੀਲ ਕਰ ਰਹੇ ਹਨ।

Share this Article
Leave a comment