ਬਟਾਲਾ ‘ਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ‘ਤੇ ਚੱਲੀਆਂ ਗੋਲੀਆਂ

Prabhjot Kaur
2 Min Read

ਗੁਰਦਾਸਪੁਰ: ਹਲਕਾ ਬਟਾਲਾ ਦੇ ਡੇਰਾ ਰੋਡ ਦਾਣਾ ਮੰਡੀ ਦੇ ਨੇੜੇ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਹਮਲਾਵਾਰਾਂ ਵੱਲੋਂ ਕੱਬਡੀ ਖਿਡਾਰੀ ਉੱਤੇ ਗੋਲੀਆਂ ਚਲਾਈਆਂ ਗਈਆਂ ਸੀ। ਇਸ ਦੌਰਾਨ ਖਿਡਾਰੀ ਵਾਲ ਵਾਲ ਬਚ ਗਿਆ ਹੈ।

ਕਬੱਡੀ ਖਿਡਾਰੀ ਜਰਮਨਜੀਤ ਸਿੰਘ ਵਾਸੀ ਹਸਨਪੁਰ ਕਲਾਂ ਨੇ ਦੱਸਿਆ ਕਿ ਅੱਜ ਸਵੇਰੇ ਉਹ ਘਰੇਲੂ ਵਰਤੋਂ ਲਈ ਮੁੱਖ ਸਬਜ਼ੀ ਮੰਡੀ ਚੋ ਸਬਜ਼ੀ ਲੈ ਕੇ ਜਾ ਰਿਹਾ ਸੀ ਤਾਂ ਸਬਜ਼ੀ ਮੰਡੀ ‘ਚ ਪਾਰਕਿੰਗ ਦੇ ਠੇਕੇਦਾਰ ਸਾਬਕਾ ਫੌਜੀ ਮਨਜੀਤ ਸਿੰਘ ਨੇ ਮੈਨੂੰ ਪਰਚੀ ਕਟਾਉਣ ਲਈ ਕਿਹਾ ਤੇ ਮੈਂ ਉਸ ਨੂੰ ਕਿਹਾ ਇਹ ਮੈਂ ਘਰੇਲੂ ਵਰਤੋਂ ਲਈ ਸਬਜ਼ੀ ਲੈ ਕੇ ਜਾ ਰਿਹਾ ਹਾਂ। ਜਿਸ ਤੋਂ ਬਾਅਦ ਫੌਜੀ ਮੇਰੇ ਨਾਲ ਤੈਸ਼ ਤੇ ਆ ਗਿਆ ਤੇ ਗੁੱਸੇ ਵਿੱਚ ਉਸ ਨੇ ਮੇਰੇ ‘ਤੇ ਗੋਲੀ ਚਲਾ ਦਿੱਤੀ ਪਰ ਮੇਰਾ ਬਚਾਅ ਹੋ ਗਿਆ।

ਨਿਸ਼ਾਨਾਂ ਨਾਂ ਲੱਗਣ ‘ਤੇ ਉਸ ਵਲੋਂ ਦੂਜਾ ਫਾਇਰ ਵੀ ਕੀਤਾ ਜੋ ਖਾਲੀ ਨਿੱਕਲਿਆ, ਜਿਸ ਤੋਂ ਬਾਅਦ ਗੋਲੀ ਚਲਾਉਣ ਵਾਲਾ ਫ਼ੌਜੀ ਮੌਕੇ ਤੋਂ ਫ਼ਰਾਰ ਹੋ ਗਿਆ। ਉੱਥੇ ਹੀ ਦੂਜੇ ਪਾਸੇ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਵਲ ਲਾਈਨ ਪੁਲਿਸ ਅਤੇ ਡੀਐਸਪੀ ਲਲਿਤ ਕੁਮਾਰ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਦੱਸਿਆ ਕਿ ਇਸ ਮਾਮਲੇ ‘ਚ ਤਫਤੀਸ਼ ਕੀਤੀ ਜਾ ਰਹੀ ਹੀ ਅਤੇ ਜਦਕਿ ਗੋਲੀ ਚਲਾਉਣ ਵਾਲਾ ਮੌਕੇ ਤੋਂ ਫਰਾਰ ਹੈ, ਪਰ ਉਨ੍ਹਾਂ ਵਲੋਂ ਕੇਸ ਦਰਜ਼ ਕਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment