ਮੁੰਬਈ (ਅਮਰਨਾਥ ): 80 ਅਤੇ 90 ਦੇ ਦਹਾਕੇ ਵਿਚ ਹਾਰਰ ਫਿਲਮਾਂ ਦੇ ਕਿੰਗ ਮੰਨੇ ਜਾਂਦੇ ਰਾਮਸੇ ਬ੍ਰਦਰਜ਼ ਵਿਚੋਂ ਇਕ, ਕੁਮਾਰ ਰਾਮਸੇ ਦਾ ਦਿਹਾਂਤ ਹੋ ਗਿਆ ਹੈ। ਕੁਮਾਰ ਰਾਮਸੇ ਦਾ 87 ਸਾਲਾਂ ਦੇ ਸਨ। ਕੁਮਾਰ ਰਾਮਸੇ ਨੂੰ ਸ਼ਰਧਾਂਜਲੀ ਦੇਣ ਦੀ ਪ੍ਰਕਿਰਿਆ ਸੋਸ਼ਲ ਮੀਡੀਆ ‘ਤੇ ਜਾਰੀ ਹੈ। ਪ੍ਰਸ਼ੰਸਕ ਉਹਨਾਂ ਦੁਆਰਾ ਬਣਾਈਆਂ ਫਿਲਮਾਂ ਨੂੰ ਯਾਦ ਕਰ ਰਹੇ ਹਨ।
ਇਸ ਤੋਂ ਪਹਿਲਾਂ 2019 ਵਿਚ, ਰਾਮਸੇ ਬ੍ਰਦਰਜ਼ ਵਿਚੋਂ ਇਕ ਸ਼ਿਆਮ ਰਾਮਸੇ ਦੀ 67 ਸਾਲ ਦੀ ਉਮਰ ਵਿਚ ਮੌਤ ਹੋ ਗਈ ਸੀ। ਸ਼ਿਆਮ ਰਾਮਸੇ ਦੇ ਸੱਤ ਭਰਾ ਸਨ। ਇਹ ਸਾਰੇ ਰਾਮਸੇ ਬ੍ਰਦਰਜ਼ ਵਜੋਂ ਜਾਣੇ ਜਾਂਦੇ ਹਨ। ਕੁਮਾਰ ਰਾਮਸੇ, ਕੇਸ਼ੂ ਰਾਮਸੇ, ਤੁਲਸੀ ਰਾਮਸੇ, ਕਰਨ ਰਾਮਸੇ, ਸ਼ਿਆਮ ਰਾਮਸੇ, ਗੰਗੂ ਰਾਮਸੇ ਅਤੇ ਅਰਜੁਨ ਰਾਮਸੇ।
ਜ਼ਿਕਰਯੋਗ ਹੈ ਕਿ ਹਿੰਦੀ ਫਿਲਮ ਇੰਡਸਟਰੀ ਵਿਚ ਸਭ ਤੋਂ ਵੱਧ ਹਾਰਰ ਫਿਲਮਾਂ ਇਹਨਾਂ ਭਰਾਵਾਂ ਵਲੋਂ ਹੀ ਬਣਾਈਆਂ ਗਈਆਂ ਹਨ। ਆਪਣੇ ਸਮੇਂ ਘੱਟ ਬਜਟ ਵਿੱਚ ਡਰਾਉਣੀ ਫ਼ਿਲਮਾਂ ਬਣਾਉਣ ‘ਚ ਰਾਮਸੇ ਬ੍ਰਦਰਜ਼ ਮਾਹਿਰ ਮੰਨੇ ਜਾਂਦੇ ਸਨ।