ਫਰੰਟ ਲਾਇਨ ਵਰਕਰਾਂ ਲਈ ਸਰਕਾਰ ਦਾ ਨਵਾਂ ਐਲਾਨ

TeamGlobalPunjab
1 Min Read

ਓਨਟਾਰੀਓ ਸਮੇਤ ਪੂਰੇ ਕੈਨੇਡਾ ਵਿੱਚ ਕੋਰੋਨਾ ਵਾਇਰਸ ਦੇ ਚੱਲਦਿਆਂ ਲੌਕ ਡਾਊਨ ਕੀਤਾ ਹੋਇਆ ਹੈ, ਪਰ ਫਰੰਟ ਲਾਈਨ ਵਰਕਰਾਂ ਵੱਲੋਂ ਆਪਣੀ ਜਾਨ ਜੋਖਮ ਵਿੱਚ ਪਾ ਕੇ ਅਹਿਮ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ। ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਫਰੰਟ ਲਾਇਨ ਵਰਕਰਾਂ ਲਈ 4 ਡਾਲਰ ਪ੍ਰਤੀ ਘੰਟੇ ਨਾ ਰੇਜ਼ ਐਲਾਨਿਆ ਗਿਆ ਹੈ, ਜੋ ਕਿ ਅਗਲੇ ਚਾਰ ਮਹੀਨੇ ਤੱਕ ਉਨ੍ਹਾਂ ਨੂੰ ਮਿਲੇਗਾ ਅਤੇ ਮਹੀਨੇ ਵਿੱਚ 100 ਘੰਟੇ ਤੋਂ ਜਿਆਦਾ ਕੰਮ ਕਰਨ ਵਾਲੇ ਸਾਰੇ ਫਰੰਟ ਲਾਇਨ ਵਰਕਰਾਂ ਨੂੰ 250 ਡਾਲਰ ਦਾ ਬਾਊਂਸ ਵੀ ਅਗਲੇ ਚਾਰ ਮਹੀਨਿਆਂ ਲਈ ਮਿਲੇਗਾ।

ਇਸਦਾ ਲਾਭ ਲਾਂਗ ਟਰਮ ਕੇਅਰ, ਰਿਟਾਇਰਮੈਂਟ ਹੋਮਸ, ਐਮਰਜੈਂਸੀ ਸ਼ੈਲਟਰਜ਼, ਸੋਸ਼ਲ ਸਰਵਸਿਸ, congregate care settings, ਕੁਰੈਕਸ਼ਨਸ ਇੰਸਟੀਚਿਊਟਸ, ਹੋਮ ਐਂਡ ਕਮਿਊਨਟੀ ਕੇਅਰ ਪ੍ਰੋਵਾਇਡਰਜ਼ ਸਮੇਤ ਕੁੱਝ ਹਸਪਤਾਲ ਦੇ ਸਟਾਫ ਨੂੰ ਵੀ ਇਸਦਾ ਲਾਭ ਮਿਲੇਗਾ। ਪ੍ਰੋਵਿੰਸ਼ੀਅਲ ਸਰਕਾਰ ਦੇ ਨੁਮਾਇੰਦਿਆਂ ਨੇ ਫਰੰਟ ਲਾਇਨ ਵਰਕਰਾਂ ਅਤੇ ਫੈਡਰਲ ਸਰਕਾਰ ਦਾ ਧੰਨਵਾਦ ਵੀ ਕੀਤਾ। ਇਸਦਾ ਫਾਇਦਾ ਕਰੀਬ 3 ਲੱਖ 50 ਹਜ਼ਾਰ ਫਰੰਟ ਲਾਇਨ ਵਰਕਰਾਂ ਨੂੰ ਹੋਵੇਗਾ।

Share this Article
Leave a comment