ਗ੍ਰੀਸ ਤੇ ਤੁਰਕੀ ‘ਚ ਭੂਚਾਲ ਨੇ ਮਚਾਈ ਭਾਰੀ ਤਬਾਹੀ, 25 ਤੋਂ ਵਧ ਮੌਤਾਂ

TeamGlobalPunjab
1 Min Read

ਇਸਤਾਨਬੁਲ: ਗ੍ਰੀਸ ਅਤੇ ਤੁਰਕੀ ਵਿੱਚ ਸ਼ੁੱਕਰਵਾਰ ਨੂੰ ਆਏ ਜ਼ਬਰਦਸਤ ਭੂਚਾਲ ਕਾਰਨ 25 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਤੁਰਕੀ ਦੇ ਤੱਟ ਅਤੇ ਯੂਨਾਨ ਦੇ ਸਾਮੋਸ ਵਿਚ ਏਜੀਅਨ ਸਾਗਰ ਵਿੱਚ ਇਹ ਭੂਚਾਲ ਆਇਆ ਸੀ। ਰਿਕਟਰ ਪੈਮਾਨੇ ਤੇ ਇਸ ਦੀ ਤਿਬਰਤਾ 7.0 ਮਾਪੀ ਗਈ।

ਇਸਤਾਨਬੁਲ ਸਥਿਤ ਕਾਂਡਿਲੀ ਵੇਧਸ਼ਾਲਾ ਅਤੇ ਭੂਚਾਲ ਰਿਸਰਚ ਸੰਸਥਾ ਦੇ ਨਿਰਦੇਸ਼ਕ ਹਲੂਕ ਹੋਜੇਨਰ ਨੇ ਕਿਹਾ ਕਿ ਇਜ਼ਮਿਰ ਜ਼ਿਲ੍ਹੇ ਦੀ ਸੇਫੇਰਿਸਾਰ ਵਿੱਚ ਸੁਨਾਮੀ ਵੀ ਆਈ ਹੈ। ਭੁਚਾਲ ਤੋਂ ਬਾਅਦ ਗ੍ਰੀਕ ਪ੍ਰਧਾਨਮੰਤਰੀ ਕਿਆਰੀਕੋਸ ਮਿਤਸੋਤਕਿਸ ਨੇ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਾਇਪ ਨੂੰ ਸਹਿਯੋਗ ਦੇਣ ਦੀ ਗੱਲ ਕੀਤੀ।

ਕਈ ਮੀਡਿਆ ਰਿਪੋਰਟਾਂ ਵਿੱਚ ਦੱਸਿਆ ਗਿਆ ਹੈ ਕਿ ਭੂਚਾਲ ਇੰਨਾ ਜ਼ਬਰਦਸਤ ਸੀ ਕਿ ਇਸਦੇ ਝਟਕੇ ਯੂਨਾਨ ਦੀ ਰਾਜਧਾਨੀ ਏਥੇਂਸ ਵਿੱਚ ਵੀ ਮਹਿਸੂਸ ਕੀਤੇ ਗਏ। ਇਸ ਵਿਚਾਲੇ ਤੁਰਕੀ ਵਿੱਚ ਪੈਦਾ ਹਾਲਾਤ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੀ ਵੀਡੀਓ ਅਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

- Advertisement -
Share this Article
Leave a comment