ਪੰਜਾਬ ਸਿੱਖਿਆ ਬੋਰਡ ਵਲੋਂ 10ਵੀਂ ਦੇ ਨਤੀਜਿਆਂ ਦਾ ਐਲਾਨ, ਕੁੜੀਆਂ ਨੇ ਮਾਰੀ ਬਾਜ਼ੀ

TeamGlobalPunjab
1 Min Read

ਮੋਹਾਲੀ- ਜਲੰਧਰ, 8 ਮਈ- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਅੱਜ ਕਰ ਦਿੱਤਾ ਗਿਆ ਹੈ। ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਕੁੜੀਆਂ ਨੇ ਨਤੀਜਿਆਂ ‘ਚ ਬਾਜ਼ੀ ਮਾਰੀ ਹੈ। ਇਸ ਸਾਲ ਕੁੱਲ ਪਾਸ ਫ਼ੀਸਦੀ 85.56 (ਰੈਗੂਲਰ) ਰਹੀ ਹੈ। ਗੱਲ ਕਰੀਏ ਕਰੀਏ ਲੜਕੀਆਂ ਦੀ ਤਾਂ ਇਸ ਸਾਲ 90.63 ਫ਼ੀਸਦੀ ਲੜਕੀਆਂ ਪਾਸ ਹੋਈਆਂ ਹਨ। ਉੱਥੇ ਹੀ ਲੜਕੀਆਂ ਦੀ ਪਾਸ ਫ਼ੀਸਦੀ 81.30 ਰਹੀ ਹੈ।

ਮੈਰਿਟ ਸੂਚੀ ‘ਚ ਵੀ ਇੱਕ ਲੜਕੇ ਨੂੰ ਛੱਡ ਕੇ ਬਾਕੀ ਸਾਰੇ ਲੜਕੀਆਂ ਦੇ ਹੀ ਨਾਂ ਹਨ। ਸੂਬੇ ਭਰ ‘ਚੋਂ ਇਸ ਵਾਰ ਵੀ ਲੁਧਿਆਣਾ ਜ਼ਿਲ੍ਹਾ ਮੋਹਰੀ ਰਿਹਾ ਹੈ। 647 ਅੰਕਾਂ ਨਾਲ ਪੰਜਾਬ ‘ਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਜ਼ਿਲ੍ਹੇ ਦੀ ਨੇਹਾ ਸਮੇਤ ਕਈ ਵਿਦਿਆਰਥੀ ਮੈਰਿਟ ਸੂਚੀ ‘ਚ ਆਏ ਹਨ।

ਦੂਜੇ ਸਥਾਨ ‘ਤੇ ਜ਼ਿਲ੍ਹੇ ਦੇ ਦੋ ਵਿਦਿਆਰਥੀ ਅਤੇ ਤੀਜੇ ਸਥਾਨ ਤਿੰਨ ਵਿਦਿਆਰਥੀ ਰਹੇ ਹਨ। ਖੇਡ ਕੋਟੇ ‘ਚ ਵੀ ਜ਼ਿਲ੍ਹੇ ਦੀ ਰੀਤਿਕਾ ਅਤੇ ਨੀਰਜ ਯਾਦਵ ਨੇ ਪਹਿਲਾ ਸਥਾਨ ਹਾਸਲ ਕਰਕੇ ਬਾਜ਼ੀ ਮਾਰੀ ਹੈ। ਉੱਥੇ ਹੀ ਇਸ ਕੋਟੇ ‘ਚ ਲੁਧਿਆਣਾ ਦੀ ਕਮਲਪ੍ਰੀਤ ਕੌਰ ਤੀਜੇ ਸਥਾਨ ‘ਤੇ ਰਹੀ ਹੈ।
ਵਿਦਿਆਰਥੀ ਆਪਣੇ ਨਤੀਜੇ ਬੋਰਡ ਦੀ ਅਧਿਕਾਰਕ ਵੈੱਬਸਾਈਟ http://www.pseb.ac.in ‘ਤੇ ਜਾ ਕੇ ਵੇਖ ਸਕਦੇ ਹਨ।

Share this Article
Leave a comment