ਬਠਿੰਡਾ ਦੇ ਹਸਪਤਾਲ ‘ਚ ਖੂਨ ਦੀ ਕਮੀਂ ਕਰਕੇ ਮਰੀਜ਼ਾਂ ਨੂੰ ਝੱਲਣੀ ਪੈ ਰਹੀ ਐ ਪ੍ਰੇਸ਼ਾਨੀ

TeamGlobalPunjab
2 Min Read

ਬਠਿੰਡਾ :- ਸਿਵਲ ਹਸਪਤਾਲ ‘ਚ ਸਥਿਤ ਬਲੱਡ ਬੈਂਕ ਅੰਦਰ ਖ਼ੂਨ ਦੀ ਕਮੀ ਪੈਦਾ ਹੋ ਗਈ ਹੈ। ਬਲੱਡ ਬੈਂਕ ‘ਚ 500 ਯੂਨਿਟ ਦੀ ਬਜਾਏ ਸਿਰਫ਼ 12 ਯੂਨਿਟ ਖ਼ੂਨ ਹੀ ਬਾਕੀ ਰਹਿ ਗਿਆ ਹੈ। ਸਿਵਲ ਹਸਪਤਾਲ ਤੇ ਵੋਮੈਨ ਤੇ ਚਿਲਡਰਨ ਹਸਪਤਾਲ ‘ਚ ਦਾਖ਼ਲ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਖ਼ੂਨ ਲੈਣ ਲਈ ਪਰੇਸ਼ਾਨ ਹੋਣਾ ਪੈ ਰਿਹਾ ਹੈ।

ਖ਼ੂਨ ਦੀ ਕਮੀ ਨਾਲ ਕਿਸੇ ਦੀ ਜਾਨ ਨਾ ਜਾਵੇ ਤੇ ਸਮੇਂ ਸਿਰ ਜ਼ਰੂਰਤਮੰਦਾਂ ਨੂੰ ਖੂਨ ਮੁਹੱਈਆ ਕਰਵਾਉਣ ਲਈ ਸਰਕਾਰ ਵੱਲੋਂ ਸਿਵਲ ਹਸਪਤਾਲ ‘ਚ 5 ਦਸੰਬਰ 1985 ਨੂੰ ਬਲੱਡ ਬੈਂਕ ਦੀ ਸਥਾਪਨਾ ਕੀਤੀ ਗਈ ਸੀ। ਇਸ ਬਲੱਡ ਬੈਂਕ ‘ਚ 500 ਯੂਨਿਟ ਖ਼ੂਨ ਰੱਖਣ ਦੀ ਸਮਰੱਥਾ ਹੈ।

ਦੱਸ ਦਈਏ ਸਿਵਲ ਤੇ ਔਰਤਾਂ ਦੇ ਹਸਪਤਾਲ ਦੇ ਨਾਲ ਨਾਲ ਪ੍ਰਾਈਵੇਟ ਹਸਪਤਾਲਾਂ ‘ਚ ਆਉਣ ਵਾਲੇ ਮਰੀਜ਼ਾਂ ਨੂੰ ਬਿਨਾਂ ਖ਼ੂਨ ਲਏ ਬਲੱਡ ਬੈਂਕ ਤੋਂ ਖੂਨ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਨੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੂੰ ਆਦੇਸ਼ ਦਿੱਤੇ ਹਨ। ਜਦੋਂ ਤੋਂ ਪੰਜਾਬ ਸਰਕਾਰ ਵੱਲੋਂ ਇਹ ਆਦੇਸ਼ ਆਏ ਹਨ ­ਉਸ ਸਮੇਂ ਤੋਂ ਮਰੀਜ਼ਾਂ ਦੇ ਵਾਰਸ ਬਲੱਡ ਬੈਂਕ ਚੋਂ ਖ਼ੂਨ ਤਾਂ ਲੈ ਜਾਂਦੇ ਹਨ­ ਪਰ ਖੂਨਦਾਨ ਕਰਨ ਤੋਂ ਇਨਕਾਰ ਕਰ ਦਿੰਦੇ ਹਨ। ਇਸੇ ਕਰਕੇ ਬਲੱਡ ਬੈਂਕ ‘ਚ ਲਗਾਤਾਰ ਖ਼ੂਨ ਦੀ ਕਮੀ ਪੈਦਾ ਹੋ ਰਹੀ ਹੈ­ ਜਿਸ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਹੈ। ਜਿਨ੍ਹਾਂ ਮਰੀਜ਼ਾਂ ਦੇ ਸਰੀਰ ‘ਚ ਖ਼ੂਨ ਦੀ ਕਮੀ ਹੈ ਉਨ੍ਹਾਂ ਨੂੰ ਖ਼ੂਨ ਦੇ ਨਾਲ ਨਾਲ ਆਰਬੀਸੀ ਵੀ ਦਿੱਤੇ ਜਾਂਦੇ ਹਨ।

ਇਸਤੋਂ ਇਲਾਵਾ ਪਲਾਜ਼ਮਾ ਵੀ ਵਿਸ਼ੇਸ਼ ਸਥਿਤੀ ‘ਚ ਮਰੀਜ਼ਾਂ ਨੂੰ ਦਿੱਤਾ ਜਾਂਦਾ ਹੈ। ਡੇਂਗੂ ਦੀ ਬਿਮਾਰੀ ਹੋਣ ਤੋਂ ਬਾਅਦ ਮਰੀਜ਼ਾਂ ਨੂੰ ਪਲੇਟਲੈੱਟਸ ਵੀ ਬਲੱਡ ਬੈਂਕ ਚੋਂ ਦਿੱਤੇ ਜਾਂਦੇ ਹਨ। ਬਲੱਡ ਬੈਂਕ ‘ਚ ਲਗਾਤਾਰ ਪੈਦਾ ਹੋ ਰਹੀ ਖੂਨ ਦੀ ਕਮੀ ਡੂੰਘੀ ਚਿੰਤਾਂ ਦਾ ਵਿਸ਼ਾ ਹੈ। ਕੋਰੋਨਾ ਵੈਕਸੀਨੇਸ਼ ਕਾਰਨ ਵੀ ਖੂਨ ਦੀ ਕਮੀ ਪੈਦਾ ਹੋ ਰਹੀ ਹੈ।

- Advertisement -

 

 

 

Share this Article
Leave a comment