ਪੰਜਾਬ ਦੇ ਨੌਜਵਾਨਾਂ ਨੂੰ ਹੁਣ ਇਸ ਮਹੀਨੇ ਮਿਲਣਗੇ ਕੈਪਟਨ ਦੇ ਸਮਾਰਟ ਫੋਨ

TeamGlobalPunjab
1 Min Read

ਚੰਡੀਗੜ੍ਹ: ਪੰਜਾਬ ਸਰਕਾਰ ਨੌਜਵਾਨਾਂ ਨੂੰ ਸਮਾਰਟਫੋਨ ਹੁਣ ਅਪ੍ਰੈਲ ਮਹੀਨੇ ਦੇਣ ਦਾ ਦਾਅਵਾ ਕਰ ਰਹੀ ਹੈ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੇਸ਼ ਕੀਤੇ ਗਏ ਬਜਟ ਦੇ ਵਿੱਚ ਸਮਾਰਟਫੋਨ ਦੇ ਲਈ 100 ਕਰੋੜ ਰੁਪਏ ਦੇ ਫੰਡ ਰੱਖੇ ਹੋਏ ਹਨ ਹਾਲਾਂਕਿ ਪਿਛਲੇ ਸਾਲ ਸਰਕਾਰ ਨੇ ਮੋਬਾਇਲ ਫੋਨ ਦੇਣ ਦੇ ਲਈ 200 ਕਰੋੜ ਦਾ ਬਜਟ ਰੱਖਿਆ ਸੀ ਹੁਣ ਇਸ ਨੂੰ ਅੱਧਾ ਕਰ ਦਿੱਤਾ ਹੈ।

ਦਸੰਬਰ ਮਹੀਨੇ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਦਾਅਵਾ ਕੀਤਾ ਸੀ ਕਿ 26 ਜਨਵਰੀ ਨੂੰ ਸਮਾਰਟਫੋਨ ਦੇ ਦਿੱਤੇ ਜਾਣਗੇ ਗਣਤੰਤਰਤਾ ਦਿਵਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਤਿਰੰਗਾ ਤਾਂ ਲਹਿਰਾ ਦਿੱਤਾ ਪੰਜਾਬ ਨੂੰ ਸੰਬੋਧਨ ਵੀ ਕਰ ਦਿੱਤਾ ਪਰ ਨੌਜਵਾਨਾਂ ਨੂੰ ਸਮਾਰਟਫੋਨ ਦੇਣ ਦਾ ਜ਼ਿਕਰ ਵੀ ਨਹੀਂ ਕੀਤਾ।

ਜਿਸ ਤੋਂ ਬਾਅਦ ਹੁਣ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਕੈਪਟਨ ਨੇ ਦਾਅਵਾ ਕੀਤਾ ਕਿ ਚੀਨ ਦੇ ਵਿੱਚ ਕਰੋਨਾ ਵਾਰਿਸ ਫੈਲਣ ਕਰਕੇ ਉਨ੍ਹਾਂ ਨੇ ਪੰਜਾਬ ‘ਚ ਸਮਾਰਟਫੋਨ ਨਹੀਂ ਵੰਡੇ ਕਿਉਂਕਿ ਇਹ ਫ਼ੋਨ ਚਾਈਨਾ ਤੋਂ ਹੀ ਮੰਗਵਾਏ ਗਏ ਸਨ। ਬਜਟ ਪੇਸ਼ ਕਰਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਅਜਿਹਾ ਹੀ ਦਾਅਵਾ ਕੀਤਾ ਅਤੇ ਕਿਹਾ ਕਿ ਐਨ ਮੌਕੇ ਕੋਰੋਨਾਵਾਇਰਸ ਕਰਕੇ ਸਮਾਰਟਫੋਨ ਇੰਡੀਆ ਨਹੀਂ ਪਹੁੰਚੇ ਇਸ ਲਈ ਹੁਣ ਜਦੋਂ ਵਾਇਰਸ ਦਾ ਅਸਰ ਘੱਟ ਜਾਵੇਗਾ ਪੰਜਾਬ ਦੇ ਨੌਜਵਾਨਾਂ ਨੂੰ ਫੋਨ ਤੇ ਦਿੱਤੇ ਜਾਣਗੇ।

Share this Article
Leave a comment