CM ਮਾਨ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਦੀ ਹੋਈ ਅਹਿਮ ਬੈਠਕ, ਲਏ ਗਏ ਵੱਡੇ ਫ਼ੈਸਲੇ

Rajneet Kaur
1 Min Read

ਚੰਡੀਗੜ੍ਹ : CM ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਦੀ ਅਹਿਮ ਬੈਠਕ ਹੋਈ। ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈੱਸ ਕਾਨਫਰੰਸ ਕਰ ਕੇ ਦੱਸਿਆ ਕਿ ਇਸ ਬੈਠਕ ‘ਚ ਕਈ ਅਹਿਮ ਫੈਸਲੇ ਲਏ ਗਏ ਹਨ।

ਉਨ੍ਹਾਂ ਕਿਹਾ ਕਿ ਇਸ ਮੀਟਿੰਗ ਦੌਰਾਨ ਪੰਜਾਬ ਪੁਲਿਸ ਲਈ ਵੱਡਾ ਫ਼ੈਸਲਾ ਲਿਆ ਗਿਆ ਹੈ।  ਹੁਣ ਹਰ ਸਾਲ ਪੰਜਾਬ ਪੁਲਿਸ ਦੀ ਭਰਤੀ ਕੀਤੀ ਜਾਵੇਗੀ। ਇਸਦੇ ਨਾਲ ਹੀ ਹਰ ਸਾਲ 1800 ਕਾਂਸਟੇਬਲ ਭਰਤੀ ਕੀਤੇ ਜਾਣਗੇ। ਇਸੇ ਤਰ੍ਹਾਂ ਹਰ ਸਾਲ ਸਬ ਇੰਸਪੈਕਟਰਾਂ ਦੀਆਂ 300 ਅਸਾਮੀਆਂ ‘ਤੇ ਭਰਤੀ ਹੋਵੇਗੀ।15 ਤੋਂ 30 ਸਤੰਬਰ ਤਕ ਫਿਜ਼ੀਕਲ ਟੈਸਟ ਹੋਣਗੇ।

ਇਸੇ ਤਰ੍ਹਾਂ 710 ਪਟਵਾਰੀ ਭਰਨ ਦਾ ਫੈਸਲਾ ਲਿਆ ਗਿਆ ਹੈ। Ncc ਦੀਆਂ ਖਾਲੀ 203 ਪੋਸਟ ਭਰਨ ਦਾ ਫੈਸਲਾ ਲਿਆ ਗਿਆ ਹੈ। ਗ਼ੈਰ ਸਿੰਚਾਈ ਲਈ ਜਿਹੜੇ ਨਹਿਰੀ ਪਾਣੀ ਦਾ ਇਸਤੇਮਾਲ ਕੀਤਾ ਜਾਂਦਾ ਸੀ, ਉਸ ਵਿਚ ਬਦਲਾਅ ਕੀਤਾ ਗਿਆ ਹੈ ਤਾਂ ਜੋ ਰੈਵੀਨਿਊ ਵਧੇ ਅਤੇ 186 ਕਰੋੜ ਰੁਪਏ ਮੁਨਾਫ਼ੇ ਦੀ ਉਮੀਦ ਹੈ। ਕਰੱਸ਼ਰ ਨੀਤੀ ‘ਚ ਠੇਕੇਦਾਰਾਂ ਨੂੰ ਜਿਹੜੀ ਕਿਸ਼ਤ ਭਰਨ ‘ਚ ਮੁਸ਼ਕਲ ਸੀ, ਉਹ ਹੁਣ 6 ਮਹੀਨੇ ‘ਚ ਭਰ ਸਕਣਗੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment