ਪੰਜਾਬ ਦੇ ਡੀਜੀਪੀ ਨੇ ਹਨੀ ਸਿੰਘ ਖਿਲਾਫ ਐਫ.ਆਈ.ਆਰ. ਦਰਜ ਕਰਨ ਦੇ ਜਾਰੀ ਕੀਤੇ ਨਿਰਦੇਸ਼

TeamGlobalPunjab
1 Min Read

ਚੰਡੀਗੜ੍ਹ: ਪੰਜਾਬੀ ਰੈਪਰ ਹਨੀ ਸਿੰਘ ਆਪਣੇ ਗਾਣੇ ਮੱਖਣਾ ਨੂੰ ਲੈ ਕੇ ਵਿਵਾਦਾਂ ‘ਚ ਘਿਰ ਗਏ ਹਨ। ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਬੀਤੇ ਦਿਨੀਂ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੂੰ ਹਨੀ ਸਿੰਘ ਖ਼ਿਲਾਫ ਸ਼ਿਕਾਇਤ ਦੇਣ ਤੋਂ ਬਾਅਦ ਅੱਜ ਮੁਲਾਕਾਤ ਕੀਤੀ। ਜਿਸ ਤੋਂ ਬਾਅਦ ਪੰਜਾਬ ਪੁਲਿਸ ਮੁਖੀ ਨੇ ਮੁਹਾਲੀ ਪੁਲਿਸ ਨੂੰ ਐਫਆਈਆਰ ਦਰਜ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ।

ਮਹਿਲਾ ਕਮਿਸ਼ਨ ਨੇ ਹਨੀ ਸਿੰਘ ਨੇ ਗਾਣੇ ‘ਮੱਖਣਾ’ ਵਿੱਚ ਔਰਤਾਂ ਬਾਰੇ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਰਨ ਦਾ ਨੋਟਿਸ ਲਿਆ ਸੀ। ਹਨੀ ਸਿੰਘ ਦਾ ਇਹ ਗਾਣਾ ਪਿਛਲੇ ਸਾਲ ਜਾਰੀ ਹੋਇਆ ਸੀ, ਜਿਸ ‘ਤੇ ਹੁਣ ਕਾਰਵਾਈ ਹੋ ਰਹੀ ਹੈ।

ਮਹਿਲਾ ਕਮੀਸ਼ਨ ਨੇ ਕਿਹਾ ਕਿ ਗੀਤ ਦੀ ਸ਼ਬਦਾਵਲੀ ਤੇ ਵੀਡੀਓ ਪਰਿਵਾਰ ਵਿੱਚ ਬੈਠ ਕੇ ਸੁਣਨ ਤੇ ਦੇਖਣ ਵਾਲੀ ਨਹੀਂ। ਉਨ੍ਹਾਂ ਪੱਤਰ ਵਿੱਚ ਲਿਖਿਆ ਹੈ ਕਿ ਗਾਣੇ ਵਿੱਚ ਔਰਤਾਂ ਪ੍ਰਤੀ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਉਨ੍ਹਾਂ ਨੇ ਆਪਣੇ ਗਾਣੇ ਦੇ ਬੋਲਾਂ ‘ਚ ‘ ਮੈਂ ਹੂੰ ਵੂਮਨਾਈਜ਼ਰ’ ਦੀ ਵਰਤੋਂ ਕੀਤੀ ਹੈ।

Share this Article
Leave a comment