ਪੰਜਾਬ ਦੇ ਕਿਹੜੇ ਜ਼ਿਲੇ ਨੇ ਖੱਟਿਆ ਨਾਮਣਾ

TeamGlobalPunjab
3 Min Read

ਅਵਤਾਰ ਸਿੰਘ

-ਸੀਨੀਅਰ ਪੱਤਰਕਾਰ

ਪੰਜਾਬ ਦੇ ਕਈ ਪੇਂਡੂ ਖੇਤਰ ਪੂਰੇ ਦੇਸ਼ ਵਿੱਚ ਬਹੁਤ ਸਾਰੀਆਂ ਗੱਲਾਂ ਵਿੱਚ ਅੱਗੇ ਨਿਕਲ ਗਿਆ ਹੈ। ਇਸ ਦੀ ਤਾਜ਼ਾ ਮਿਸਾਲ ਕੌਮੀ ਪੱਧਰ ‘ਤੇ ਕਰਵਾਏ ਗਏ ਸਵੱਛ ਭਾਰਤ ਮਿਸ਼ਨ ਅਧੀਨ ਦਰਪਣ ਰੂਰਲ  ਰੈੰਕਿੰਗ-2019 ਵਿਚੋਂ ਮਾਲਵਾ ਦੇ ਜ਼ਿਲਾ ਮੋਗਾ ਨੂੰ 100 ਵਿਚੋਂ 100 ਨੰਬਰ ਮਿਲੇ ਹਨ। ਰਿਪੋਰਟਾਂ ਮੁਤਾਬਿਕ ਤਿੰਨ ਪੱਧਰਾਂ (ਓ ਪੀ ਡੀ) ਅਪਵਾਦ ਮੁਕਤ, ਸੂਚਨਾ, ਸਿੱਖਿਆ, ਪਾਸਾਰ, ਸਮਰੱਥਾ ਨਿਰਮਾਣ ਅਤੇ ਸੁੱਕਾ ਅਤੇ ਗਿਲਾ ਕੂੜਾ ਪ੍ਰਬੰਧਾਂ ਉਪਰ ਕਰਵਾਏ ਗਏ ਸਰਵੇਖਣ ਤਹਿਤ ਮੋਗਾ ਜ਼ਿਲੇ ਨੇ ਇਹਨਾਂ ਵਿਚੋਂ ਮੋਹਰੀ ਸਥਾਨ ਹਾਸਿਲ ਕੀਤਾ ਹੈ।

ਇਸ ਸਾਲ ਇਹ ਸਰਵੇਖਣ ਦੇਸ਼ ਦੇ 34 ਰਾਜਾਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਵਿੱਚ 698 ਜ਼ਿਲਿਆਂ ਅਤੇ 17,475 ਪਿੰਡਾਂ ‘ਤੇ ਅਧਾਰਿਤ ਕਰਵਾਇਆ ਗਿਆ ਸੀ। ਇਹ ਫੀਲਡ ਸਰਵੇ 45 ਦਿਨਾਂ ਵਿੱਚ 87,000 ਥਾਂਵਾਂ ਜਿਹਨਾਂ ਵਿੱਚ 30 ਪਿੰਡਾਂ ਦੀਆਂ ਜਨਤਕ ਥਾਂਵਾਂ, ਪੰਚਾਇਤਾਂ, ਆਂਗਣਵਾੜੀਆਂ, ਮਾਰਕੀਟਾਂ, ਹੈਲਥ ਸੈਂਟਰਾਂ ਨੂੰ ਸ਼ਾਮਿਲ ਕੀਤਾ ਗਿਆ ਸੀ। ਇਹ ਰੈਂਕ ਲੋਕਾਂ ਤੋਂ ਚੰਗਾ ਹੁੰਗਾਰਾ ਮਿਲਣ ਮਗਰੋਂ ਦਿੱਤਾ ਗਿਆ ਹੈ।

- Advertisement -

ਇਸ ਵਿੱਚ ਪੰਜਾਬ ਦੇ ਜ਼ਿਲਿਆਂ ਦੇ ਪੇਂਡੂ ਖੇਤਰਾਂ ਵਿੱਚ ਮੋਹਾਲੀ ਜ਼ਿਲੇ ਦਾ ਕੌਮੀ ਪੱਧਰ ਦਾ ਸਕੋਰ 99.83, ਦੂਜਾ, ਫਤਿਹਗੜ੍ਹ ਸਾਹਿਬ ਦਾ 48ਵਾਂ, ਬਰਨਾਲਾ 145, ਤਾਰਨ ਤਾਰਨ 199, ਅਤੇ ਲੁਧਿਆਣਾ ਦਾ 210ਵਾਂ ਰੈਂਕ ਰਿਹਾ। 100 ਵਿੱਚੋਂ 45.82 ਸਕੋਰ ‘ਤੇ ਰਹਿਣ ਵਾਲੇ ਬਾਕੀ ਜ਼ਿਲਿਆਂ ਵਿੱਚ ਫਰੀਦਕੋਟ ਜ਼ਿਲੇ ਦਾ ਪੇਂਡੂ ਖੇਤਰ ਦਾ 231 ‘ਤੇ ਪਟਿਆਲਾ ਦਾ ਕੌਮੀ ਰੈਂਕ 238ਵਾਂ ਹੈ।

ਇਸ ਸਰਵੇਖਣ ਅਧੀਨ ਸਭ ਤੋਂ ਮਾੜੀ ਕਾਰਗੁਜਾਰੀ ਵਾਲੇ ਜ਼ਿਲਿਆਂ ਵਿੱਚ ਪਠਾਨਕੋਟ ਦਾ 25.41ਵੇਂ ਸਕੋਰ ‘ਤੇ 576ਵਾਂ ਰੈਂਕ ਰਿਹਾ ਹੈ। ਮੁਕਤਸਰ ਜ਼ਿਲੇ ਦੀ ਕਾਰਗੁਜਾਰੀ ਕੁਝ ਚੰਗੀ ਰਹੀ ਹੈ ਜਿਸ ਵਿੱਚ ਉਸ ਦਾ ਰੈਂਕ 547ਵਾਂ ਰਿਹਾ। ਗੁਰਦਸਪੂਰ ਦਾ 529, ਸੰਗਰੂਰ ਦਾ 518, ਫਿਰੋਜ਼ਪੁਰ ਦਾ 510, ਅੰਮ੍ਰਿਤਸਰ ਦਾ 471, ਬਠਿੰਡਾ ਦਾ 437 ਅਤੇ ਹੁਸ਼ਿਆਰਪੂਰ ਜ਼ਿਲੇ ਦਾ ਕੌਮੀ ਪੱਧਰ ਦਾ ਰੈਂਕ 433 ਵਾਂ ਰਿਹਾ। ਪੇਂਡੂ ਖੇਤਰ ਵਾਲੇ ਜ਼ਿਲਿਆਂ ਮਾਨਸਾ ਅਤੇ ਫਾਜ਼ਿਲਕਾ ਦੇ ਕ੍ਰਮਵਾਰ ਰੈਂਕ 399 ਅਤੇ 418ਵਾਂ ਰਹੇ ਹਨ। ਤਿੰਨ ਪੱਧਰਾਂ (ਓ ਪੀ ਡੀ) 60%, ਅਪਵਾਦ ਮੁਕਤ, ਸੂਚਨਾ, ਸਿੱਖਿਆ, ਪਾਸਾਰ, ਸਮਰੱਥਾ ਨਿਰਮਾਣ 20% ਅਤੇ ਸੁੱਕਾ ਅਤੇ ਗਿਲਾ ਕੂੜਾ ਪ੍ਰਬੰਧਾਂ ‘ਤੇ 20% ਉਪਰ ਕਰਵਾਏ ਗਏ ਸਰਵੇਖਣ ਤਹਿਤ ਇਹ ਰੈਂਕ ਹਾਸਿਲ ਕੀਤੇ ਹਨ।

ਇਸ ਸਰਵੇਖਣ ਦੌਰਾਨ ਪਿੰਡਾਂ ਦੇ ਜਨਤਕ ਪਖਾਨੇ ਦੀ ਸਾਫ ਸਫਾਈ ਦਾ ਚੰਗਾ ਪ੍ਰਬੰਧ ਤੇ ਅਧਾਰਿਤ ਸੀ ਅਤੇ ਜਨਤਕ ਪਖਾਨਿਆਂ, ਸਫਾਈ ਸੰਬੰਧੀ ਸਹੀ ਜਾਣਕਾਰੀ ਨਾ ਦੇਣ ਅਤੇ ਹੋਰ ਪ੍ਰਬੰਧਾਂ ਦੇ ਨੇਗਟਿਵ ਨੰਬਰ ਦਿੱਤੇ ਗਏ ਹਨ। ਮਿਸ਼ਨ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਸੁਭਾਸ਼ ਚੰਦਰਾ ਅਤੇ ਅੰਤਿਆ ਦਰਸੀ ਨੇ ਦੱਸਿਆ ਕਿ ਜ਼ਿਲੇ ਵਿੱਚ ਇਸ ਮਿਸ਼ਨ ਤਹਿਤ ਪਿੰਡਾਂ ਵਿੱਚ ਲੋਕਾਂ ਨੂੰ ਜਾਗ੍ਰਿਤ ਕਰਨ ਵਿੱਚ ਬਹੁਤ ਮੇਹਨਤ ਕਰਨੀ ਪਈ। ਜ਼ਿਲੇ ਵਿੱਚ ਪਿੰਡਾਂ ਦੇ ਵਸਨੀਕਾਂ ਨੂੰ ਜਨਤਕ ਪਖਾਨਿਆਂ, ਕੰਪੋਸਟ ਅਤੇ ਹੋ ਗੱਲਾਂ ਬਾਰੇ ਪੂਰੀ ਤਰ੍ਹਾਂ ਜਾਗਰੂਕ ਕੀਤਾ ਗਿਆ। ਇਸ ਤੋਂ ਬਾਅਦ ਹੀ ਇਹ ਜ਼ਿਲਾ 100 ਵਿਚੋਂ 100 ਨੰਬਰ ਹਾਸਿਲ ਕਰਨ ਦੇ ਯੋਗ ਬਣਿਆ ਹੈ। ਸਵੱਛ ਸਰਵੇਖਣ ਗ੍ਰਾਮੀਣ-2019 ਕੌਮੀ ਪੱਧਰ ‘ਤੇ ਚਲਾਈ ਗਈ ਸਫਾਈ ਮੁਹਿੰਮ ਅਧੀਨ ਪੇਂਡੂ ਖੇਤਰਾਂ ਵਿੱਚ ਹੋਈ ਪ੍ਰਗਤੀ ਦਾ ਅਧਿਐਨ ਸੀ।

Share this Article
Leave a comment