ਪੰਜਾਬ ਦੇ ਇਸ ਵਿਧਾਇਕ ਨੇ ਤਿਆਰ ਕੀਤਾ 100 ਬਿਸਤਰਿਆਂ ਦਾ ਏਕਾਂਤਵਾਸ ਵਾਰਡ

TeamGlobalPunjab
1 Min Read

 

ਚੰਡੀਗੜ੍ਹ, (ਅਵਤਾਰ ਸਿੰਘ): ਕੋਰੋਨਾ ਮਾਮਲਿਆਂ ’ਚ ਬਹੁਤ ਜ਼ਿਆਦਾ ਵਾਧਾ ਹੋਣ ਨਾਲ ਏਕਾਂਤਵਾਸ ਕੇਂਦਰਾਂ ਦੀ ਜ਼ਰੂਰਤ ਵੀ ਵਧ ਗਈ ਹੈ। ਬਹੁਤ ਸਾਰੀਆਂ ਚੈਰਿਟੇਬਲ ਸੁਸਾਇਟੀਜ਼ ਤੇ ਗ਼ੈਰ-ਸਰਕਾਰੀ ਸੰਗਠਨਾਂ ਨੂੰ ਮਿੰਨੀ ਕੋਵਿਡ ਕੇਅਰ ਸੈਂਟਰਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇੱਕ ਅਜਿਹਾ ਹੀ ਮਾਮਲਾ ਪੰਜਾਬ ਦੇ ਵਿਧਾਇਕ ਐੱਨ.ਕੇ. ਸ਼ਰਮਾ ਦਾ ਹੈ, ਜਿਨ੍ਹਾਂ ਨੇ ਜ਼ੀਰਕਪੁਰ ਸਥਿਤ ਆਪਣੇ ਫਾਰਮ-ਹਾਊਸ ਨੂੰ 100 ਬਿਸਤਰਿਆਂ ਵਾਲੇ ਆਰਜ਼ੀ ਏਕਾਂਤਵਾਸ ਵਾਰਡ ਵਿੱਚ ਤਬਦੀਲ ਕਰ ਦਿੱਤਾ ਹੈ।

 

ਇਸ 100 ਬਿਸਤਰਿਆਂ ਵਾਲੇ ਅਸਥਾਈ ਏਕਾਂਤਵਾਸ ਵਾਰਡ ’ਚ, ਕੋਵਿਡ ਦੇ ਉਨ੍ਹਾਂ ਮਰੀਜ਼ਾਂ ਨੂੰ ਏਕਾਂਤਵਾਸ ’ਚ ਰੱਖਿਆ ਜਾਵੇਗਾ, ਜੋ ਕਿਸੇ ਕਾਰਨ ਕਰਕੇ ਆਪਣੇ ਘਰਾਂ ਅੰਦਰ ਏਕਾਂਤਵਾਸ ਵਿੱਚ ਨਹੀਂ ਰਹਿ ਸਕਦੇ। ਇੱਕ ਡਾਕਟਰ, ਇੱਕ ਐਂਬੂਲੈਂਸ ਤੇ ਨਿਯਮਿਤ ਭੋਜਨ ਦੀ ਸੁਵਿਧਾ ਵੀ ਇਸ ਕੇਂਦਰ ਵਿੱਚ ਮੁਹੱਈਆ ਕਰਵਾਈ ਜਾਂਦੀ ਹੈ। ਸ਼੍ਰੀ ਐੱਨ.ਕੇ. ਸ਼ਰਮਾ ਨੇ ਦੱਸਿਆ, ‘ਹੁਣ ਜਦੋਂ ਕੇਸਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਤਾਂ ਬਹੁਤ ਸਾਰੇ ਲੋਕ ਆਪਣੇ ਘਰਾਂ ਅੰਦਰ ਏਕਾਂਤਵਾਸ ਦੀ ਸੁਵਿਧਾ ਹਾਸਲ ਕਰਨ ਦੇ ਅਸਮਰਥ ਹਨ। ਉਨ੍ਹਾਂ ਨੇ ਏਕਾਂਤਵਾਸ ਕੇਂਦਰ ’ਚ 100 ਮਰੀਜ਼ਾਂ ਲਈ ਇੰਤਜ਼ਾਮ ਕੀਤੇ ਹਨ ਅਤੇ ਉਨ੍ਹਾਂ ਨੂੰ ਬਿਹਤਰੀਨ ਸੁਵਿਧਾਵਾਂ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਡਾਕਟਰਾਂ, ਦਵਾਈਆਂ ਅਤੇ ਐਂਬੂਲੈਂਸ ਦੇ ਇੰਤਜ਼ਾਮ ਵੀ ਕੀਤੇ ਗਏ ਹਨ।’ ਉਨ੍ਹਾਂ ਇਹ ਵੀ ਕਿਹਾ ਕਿ ਉਹ ਇਸ ਕੇਂਦਰ ਵਿੱਚ ਆਕਸੀਜਨ ਦਾ ਇੰਤਜ਼ਾਮ ਕਰਨ ਲਈ ਕੋਸ਼ਿਸ਼ਾਂ ਕਰ ਰਹੇ ਹਨ।

- Advertisement -

Share this Article
Leave a comment