ਪੰਜਾਬ ‘ਚ ਹੁਣ ਤੱਕ 9.66 ਫ਼ੀਸਦੀ ਤੇ ਚੰਡੀਗੜ੍ਹ ‘ਚ 10.40 ਫ਼ੀਸਦੀ ਹੋਈ ਵੋਟਿੰਗ

TeamGlobalPunjab
3 Min Read

ਚੰਡੀਗੜ੍ਹ: Lok Sabha Election 2019 ਦੇ ਸੱਤਵੇਂ ਤੇ ਅਖੀਰਲੇ ਪੜਾਅ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਵੋਟਾਂ ਸਵੇਰੇ ਸੱਤ ਵਜੇ ਸ਼ੁਰੂ ਹੋਈਆਂ ਪੰਜਾਬ ਵਿੱਚ ਹੁਣ ਤੱਕ 9 . 94 ਫੀਸਦ ਵੋਟਿੰਗ ਹੋਈ ਹੈ। ਉਥੇ ਹੀ ਚੰਡੀਗੜ੍ਹ ‘ਚ ਹੁਣ ਤੱਕ 10.40 ਫੀਸਦ ਵੋਟਿੰਗ ਹੋਈ ਹੈ । ਕਈ ਥਾਂ ਵੋਟਿੰਗ ਬੂਥਾਂ ‘ਤੇ ਲੰਮੀਆਂ ਲਾਈਨਾਂ ਲੱਗੀਆਂ ਹਨ ਤਾਂ ਉਥੇ ਹੀ ਕੁੱਝ ਥਾਵਾਂ ‘ਤੇ ਘੱਟ ਗਿਣਤੀ ‘ਚ ਵੋਟਰ ਆਏ ਹਨ। ਕੁੱਝ ਥਾਵਾਂ ‘ਤੇ ਈਵੀਐੱਮ ‘ਚ ਗੜਬੜੀ ਦੀਆਂ ਸ਼ਿਕਾਇਤਾਂ ਵੀ ਆਈਆਂ ਹਨ। ਇਸ ਵਜ੍ਹਾ ਨਾਲ ਵੋਟਾਂ ਸ਼ੁਰੂ ਹੋਣ ‘ਚ ਦੇਰੀ ਹੋਈ ਹੈ। ਪੂਰੀ ਵੋਟ ਪ੍ਰਕਿਰਿਆ ਦੌਰਾਨ ਕਿਸੇ ਵੀ ਵਿਅਕਤੀ ਵਿਸ਼ੇਸ਼ ਜਾਂ ਪਾਰਟੀ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

-ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ‘ਚ 9 ਵਜੇ ਤੱਕ ਵੋਟਿੰਗ

ਮੁਕਤਸਰ /ਫਿਰੋਜ਼ਪੁਰ 11.09 %
ਮਲੋਟ /ਫਿਰੋਜ਼ਪੁਰ 11.00 %
ਗਿੱਦੜਬਾਹਾ /ਫਰੀਦਕੋਟ 15.30 %
ਲੰਬੀ /ਬਠਿੰਡਾ 9.8 %

-ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ‘ਚ 9 ਵਜੇ ਤੱਕ ਹੋਈ 11 ਫ਼ੀਸਦੀ ਵੋਟਿੰਗ

- Advertisement -

-ਗੁਰਦਾਸਪੁਰ ‘ਚ 9 ਵਜੇ ਤੱਕ ਹੋਈ 9.94 ਫ਼ੀਸਦੀ ਵੋਟਿੰਗ

-ਬਰਨਾਲਾ ਜ਼ਿਲ੍ਹਾ ‘ਚ 9 ਵਜੇ ਤੱਕ 10 ਫੀਸਦੀ ਹੋਈ ਵੋਟਿੰਗ

-ਲੁਧਿਆਣਾ ‘ਚ 9 ਵਜੇ ਤੱਕ ਸਭ ਤੋਂ ਘਟ 4 ਫ਼ੀਸਦੀ ਹੋਈ ਵੋਟਿੰਗ

-ਸੰਗਰੂਰ ਤੇ ਬਠਿੰਡਾ ‘ਚ ਹੁਣ ਤੱਕ 10 ਫੀਸਦੀ ਵੋਟਿੰਗ ਹੋਈ ਦਰਜ

-ਪੰਜਾਬ ‘ਚ ਹੁਣ ਤੱਕ 8 ਫੀਸਦੀ ਵੋਟਿੰਗ

- Advertisement -

-ਪਟਿਆਲਾ ‘ਚ ਸਭ ਤੋਂ ਵੱਧ ਕਰੀਬ 12 ਫੀਸਦੀ ਵੋਟਿੰਗ

-ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਿਚ 9 ਵਜੇ ਤੱਕ 9 ਫੀਸਦੀ ਵੋਟਾਂ ਪਈਆਂ

-ਜਲੰਧਰ ‘ਚ 9 ਵਜੇ ਤੱਕ 11 ਫ਼ੀਸਦੀ ਹੋਈ ਪੋਲਿੰਗ

– ਗਿੱਦੜਬਾਹਾ ਵਿਧਾਨ ਸਭਾ ਹਲਕੇ ‘ਚ 9 ਵਜੇ ਤੱਕ 15.30 ਫੀਸਦੀ ਪੈ ਚੁੱਕੀਆਂ ਵੋਟਾਂ

– ਹੁਸ਼ਿਆਰਪੁਰ 9 ਵਜੇ ਤੱਕ ਚ 10 ਫੀਸਦੀ ਵੋਟਾਂ ਪਈਆਂ

-ਵੋਟ ਪਾਉਣ ਤੋਂ ਪਹਿਲਾਂ ਗੁਰੂ ਘਰ ਪਹੁੰਚੀ ਬੀਬੀ ਬਾਦਲ ਜਿੱਤ ਲਈ ਕੀਤੀ ਅਰਦਾਸ

-ਪਟਿਆਲਾ ‘ਚ ਪਹਿਲੇ ਡੇਢ ਘੰਟੇ ’ਚ ਵੋਟ ਪਾਉਣ ਦਾ ਰੁਝਾਨ ਮੱਠਾ

-ਜਲੰਧਰ ‘ਚ ਹੁਣ ਤੱਕ 5 ਫੀਸਦੀ ਪੋਲਿੰਗ

-ਅੰਮ੍ਰਿਤਸਰ: ਵੋਟਿੰਗ ਮਸ਼ੀਨ ਖ਼ਰਾਬ ਹੋਣ ਕਾਰਨ 40 ਮਿੰਟ ਪਛੜਿਆ ਵੋਟਾਂ ਪਾਉਣ ਦਾ ਕੰਮ

-ਹਰਭਜਨ ਸਿੰਘ ਨੇ ਪਾਈ ਵੋਟ

-ਲਸਾੜਾ ‘ਚ ਵੋਟਿੰਗ ਮਸ਼ੀਨ ਖਰਾਬ, 9 ਵਜੇ ਪੋਲਿੰਗ ਹੋਵੇਗੀ ਸ਼ੁਰੂ

-ਸਰਹੱਦੀ ਪਿੰਡਾਂ ਵਿੱਚ ਵੋਟਾਂ ਪਾਉਣ ਦਾ ਕੰਮ ਮੱਠੀ ਚਾਲ ਨਾਲ ਸ਼ੁਰੂ

-ਡਾ.ਧਰਮਵੀਰ ਗਾਂਧੀ ਨੇ ਪਾਈ ਵੋਟ

-ਗੁਰਦਾਸਪੁਰ ‘ਚ ਵੋਟਾਂ ਪੈਣ ਦਾ ਕੰਮ ਸ਼ੁਰੂ

-8 ਸੂਬਿਆਂ ਦੀਆਂ 59 ਸੀਟਾਂ ‘ਤੇ ਸ਼ਾਮ 6 ਵਜੇ ਤੱਕ ਹੋਵੇਗੀ ਵੋਟਿੰਗ

-ਚੋਣ ਕਮਿਸ਼ਨ ਨੇ ਸੁਰੱਖਿਆ ਦੇ ਕੀਤੇ ਪੁਖਤਾ ਪ੍ਰਬੰਧ

-278 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ ਵੋਟਰ

-ਪੰਜਾਬ ‘ਚ ਕੁੱਲ 2,3213 ਪੋਲਿੰਗ ਸਟੇਸ਼ਨ ਕੀਤੇ ਗਏ ਨੇ ਸਥਾਪਤ

-ਸੱਤਵੇਂ ਤੇ ਆਖ਼ਰੀ ਪੜਾਅ ਤਹਿਤ ਪੰਜਾਬ ਦੇ 13 ਲੋਕ ਸਭਾ ਹਲਕਿਆਂ ‘ਤੇ ਵੋਟਾਂ ਪੈਣ ਦਾ ਕੰਮ ਸ਼ੁਰੂ

 

Share this Article
Leave a comment