ਨਵੀਂ ਦਿੱਲੀ: ਕੋਰੋਨਾ ਵਾਇਰਸ ਦਾ ਪ੍ਰਭਾਵ ਬਾਲੀਵੁੱਡ ਤਕ ਪਹੁੰਚ ਗਿਆ ਹੈ। ਬੀਤੇ ਦਿਨੀ ਮਸ਼ਹੂਰ ਗਾਇਕਾ ਕਨਿਕਾ ਕਪੂਰ ਕੋਰੋਨਾਵਾਇਰਸ ਦੀ ਰਿਪੋਰਟ ਪੌਜ਼ਟਿਵ ਆਈ ਸੀ ਪਰ ਹੁਣ ਉਸ ਦਾ ਪੰਜਵਾਂ ਟੈਸਟ ਨਕਾਰਾਤਮਕ ਆਇਆ ਹੈ। ਜਾਣਕਾਰੀ ਮੁਤਾਬਿਕ ਉਹ ਫਿਲਹਾਲ ਹਸਪਤਾਲ ਵਿੱਚ ਰਹੇਗੀ। ਕਨਿਕਾ ਕਪੂਰ ਦਾ ਹਾਲ ਹੀ ਵਿੱਚ ਚੌਥਾ ਕੋਰੋਨਾ ਵਾਇਰਸ ਟੈਸਟ ਹੋਇਆ ਸੀ, ਜੋ ਸਕਾਰਾਤਮਕ ਆਇਆ ਸੀ।
ਦੱਸ ਦੇਈਏ ਕਿ ਪਿਛਲੇ ਦਿਨੀਂ ਕਨਿਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਪੋਸਟ ਸ਼ੇਅਰ ਕਰਦੇ ਹੋਏ ਕਿਹਾ ਸੀ ਕਿ ਉਸਦੀ ਸਥਿਤੀ ਪਹਿਲਾਂ ਨਾਲੋਂ ਬਿਹਤਰ ਹੈ ਅਤੇ ਉਸਨੂੰ ਉਮੀਦ ਹੈ ਕਿ ਉਸ ਦਾ ਅਗਲਾ ਕੋਰਨਾਵਾਇਰਸ ਟੈਸਟ ਨੈਗੇਟਿਵ ਆ ਜਾਵੇਗਾ।
https://www.instagram.com/p/B-VDEeLl5CO/?utm_source=ig_web_copy_link
ਦੱਸਣਯੋਗ ਹੈ ਕਿ ਬਾਲੀਵੁੱਡ ਗਾਇਕਾ ਕਨਿਕਾ ਕਪੂਰ 9 ਮਾਰਚ ਨੂੰ ਲੰਡਨ ਤੋਂ ਮੁੰਬਈ ਵਾਪਸ ਆਈ ਸੀ। ਇਸ ਤੋਂ ਦੋ ਦਿਨ ਬਾਅਦ ਉਹ ਲਖਨਊ ਵਿਚ ਕਈ ਪਾਰਟੀਆਂ ਵਿਚ ਵੀ ਸ਼ਾਮਲ ਹੋਈ। ਰਿਪੋਰਟਾਂ ਮੁਤਾਬਿਕ ਉੱਤਰ ਪ੍ਰਦੇਸ਼ ਵਿਚ ਕਨਿਕਾ ਕਪੂਰ ਦੇ ਖਿਲਾਫ ਕੋਰੋਨਾ ਵਾਇਰਸ ਪੌਜ਼ਟਿਵ ਹੁੰਦੇ ਹੋਏ ਲਾਪਰਵਾਹੀ ਵਰਤਣ ਲਈ ਕਈ ਐਫਆਈਆਰ ਵੀ ਦਾਇਰ ਕੀਤੀਆਂ ਗਈਆਂ ਹਨ ।