ਲੁਧਿਆਣਾ : ਪੀ.ਏ.ਯੂ. ਪ੍ਰਬੰਧਕੀ ਬੋਰਡ ਦੇ ਮੈਂਬਰ ਅਤੇ ਵਿਸ਼ਵ ਪ੍ਰਸਿੱਧ ਖੇਤੀ ਵਿਗਿਆਨੀ ਡਾ. ਦਰਸ਼ਨ ਸਿੰਘ ਬਰਾੜ, ਜੋ 11 ਮਾਰਚ ਨੂੰ ਸਰੀਰਕ ਤੌਰ ‘ਤੇ ਇਸ ਸੰਸਾਰ ਨੂੰ ਵਿਦਾ ਆਖ ਗਏ ਸਨ, ਦੀ ਅੰਤਿਮ ਅਰਦਾਸ ਮੌਕੇ ਜਨਤਕ ਇਕੱਠ ਨਹੀਂ ਹੋਵੇਗਾ।
ਇਸ ਸੰਬੰਧੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਕੋਰੋਨਾ ਵਾਇਰਸ ਬਾਰੇ ਸਰਕਾਰੀ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਲਿਆ ਹੈ। ਪਹਿਲਾਂ ਡਾ. ਬਰਾੜ ਦੀ ਅੰਤਿਮ ਅਰਦਾਸ ਸਮੇਂ ਉਹਨਾਂ ਦੇ ਜੱਦੀ ਪਿੰਡ ਬਿਸ਼ਨੰਦੀ ਵਿਖੇ 22 ਮਾਰਚ ਨੂੰ ਜਨਤਕ ਰੂਪ ਵਿੱਚ ਭੋਗ ਅਤੇ ਅੰਤਿਮ ਅਰਦਾਸ ਦੀ ਰਸਮ ਹੋਣੀ ਸੀ ਜਿਸ ਵਿੱਚ ਖੇਤੀ ਨਾਲ ਸੰਬੰਧਤ ਸ਼ਖਸੀਅਤਾਂ ਵੱਲੋਂ ਡਾ. ਬਰੜ ਨੂੰ ਸ਼ਰਧਾਂਜਲੀ ਦਿੱਤੀ ਜਾਣੀ ਸੀ ਪਰ ਉਹਨਾਂ ਦੇ ਪਰਿਵਾਰ ਵੱਲੋਂ ਸਮਾਜਿਕ ਜਿੰਮੇਵਾਰੀ ਨਿਭਾਉਂਦਿਆਂ ਸੂਝ ਭਰਿਆ ਫੈਸਲਾ ਲਿਆ ਹੈ ਅਤੇ ਇਸ ਸਮਾਗਮ ਨੂੰ ਗ਼ੈਰ ਜਨਤਕ ਰੱਖਣ ਦਾ ਫੈਸਲਾ ਕੀਤਾ ਹੈ। ਪਰਿਵਾਰ ਦੇ ਮੈਂਬਰਾਂ ਨੇ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਵੀ ਕੀਤਾ।
ਪ੍ਰਸਿੱਧ ਖੇਤੀ ਵਿਗਿਆਨੀ ਡਾ. ਦਰਸ਼ਨ ਸਿੰਘ ਬਰਾੜ ਦੀ ਅੰਤਿਮ ਅਰਦਾਸ ਮੌਕੇ ਨਹੀਂ ਹੋਵੇਗਾ ਜਨਤਕ ਇਕੱਠ
Leave a Comment
Leave a Comment