ਪਟਿਆਲਾ : ਸੂਬੇ ਵਿੱਚ ਪੈ ਰਹੀ ਧੁੰਦ ਨਾਲ ਵਾਪਰਨ ਵਾਲੀਆ ਦੁਰਘਟਨਾਵਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਸ ਦੇ ਚਲਦਿਆਂ ਬੀਤੇ ਦਿਨੀਂ ਜਿੱਥੇ ਪ੍ਰਸਿੱਧ ਅਦਾਕਾਰ ਅਤੇ ਕਲਾਕਾਰ ਐਮੀ ਵਿਰਕ ਦੀ ਫਿਲਮ ਦੀ ਇਕ ਅਦਾਕਾਰਾ ਦੀ ਕਾਰ ਹਾਦਸਾਗ੍ਰਸਤ ਹੋ ਗਈ ਉਥੇ ਹੀ ਨਾਮੀ ਕਲਾਕਾਰ ਆਦਿਤਿਆ ਪ੍ਰਤੀਕ ਸਿੰਘ ਸਿਸੋਦੀਆ ਉਰਫ਼ ਬਾਦਸ਼ਾਹ ਦੀ ਕਾਰ ਵੀ ਦੁਰਘਟਨਾ ਦਾ ਸ਼ਿਕਾਰ ਹੋ ਗਈ।
ਦਸ ਦੇਈਏ ਕਿ ਇਹ ਘਟਨਾ ਰਾਜਪੁਰਾ ਦੇ ਨੇੜੇ ਨੈਸ਼ਨਲ ਹਾਈਵੇ 44 ਤੇ ਵਾਪਰੀ ਹੈ। ਇਸ ਘਟਨਾ ਦੌਰਾਨ ਬਾਦਸ਼ਾਹ ਦੀ ਕਾਰ ਤਾਂ ਭਾਵੇਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਪਰ ਉਨ੍ਹਾਂ ਨੂੰ ਚਾਹੁਣ ਵਾਲਿਆਂ ਲਈ ਖੁਸੀ ਦੀ ਖਬਰ ਹੈ ਕਿ ਬਾਦਸ਼ਾਹ ਇਸ ਘਟਨਾ ਦੌਰਾਨ ਸੁਰੱਖਿਅਤ ਦਸੇ ਜਾ ਰਹੇ ਹਨ।