ਪ੍ਰਦਰਸ਼ਨਕਾਰੀਆਂ ਵੱਲੋਂ ਸ਼ਾਹੀਨ ਬਾਗ਼ ‘ਚ ਰਸਤੇ ਨੂੰ ਖੋਲ੍ਹ ਕੇ ਫਿਰ ਕੀਤਾ ਗਿਆ ਬੰਦ

TeamGlobalPunjab
2 Min Read

ਨਵੀਂ ਦਿੱਲੀ: ਸ਼ਾਹੀਨ ਬਾਗ਼ ‘ਚ ਸੀਏਏ ਵਿਰੋਧੀ ਰੋਸ ਧਰਨੇ ਕਾਰਨ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਬੰਦ ਸੜਕ ਦੇ ਕੁਝ ਹਿੱਸੇ ਨੂੰ ਪ੍ਰਦਰਸ਼ਨਕਾਰੀਅਾਂ ਦੇ ਇਕ ਸਮੂਹ ਨੇ “ਖੋਲ੍ਹ ਦਿੱਤਾ, ਪਰ ਕੁਝ ਸਮੇਂ ਬਾਅਦ ਮੁੜ ਬੰਦ ਕਰ ਦਿੱਤਾ ਗਿਆ।

ਦੱਖਣ-ਪੂਰਬ ਡੀਸੀਪੀ ਆਰ.ਪੀ. ਮੀਨਾ ਨੇ ਦੱਸਿਆ ਕਿ ਰੋਡ ਨੰਬਰ 9, ਸ਼ਾਹੀਨ ਬਾਗ ਨੂੰ ਕੁਝ ਪ੍ਰਦਰਸ਼ਨਕਾਰੀਆਂ ਨੇ ਮੁੜ ਖੋਲ੍ਹ ਦਿੱਤਾ ਸੀ, ਪਰ ਇਕ ਹੋਰ ਸਮੂਹ ਨੇ ਇਸ ਨੂੰ ਬੰਦ ਕਰ ਦਿੱਤਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਨੋਇਡਾ ਨੂੰ ਦੱਖਣੀ ਦਿੱਲੀ ਨਾਲ ਜੋੜਦੇ ਮਾਰਗ ਨੂੰ ਸ਼ਾਮ ਕਰੀਬ 5 ਵਜੇ ਖੋਲ੍ਹ ਦਿੱਤਾ ਸੀ, ਪਰ ਦਿੱਲੀ ਪੁਲੀਸ ਤੇ ਨੋਇਡਾ ਪੁਲੀਸ ਨੇ ਇਸ ਦੇ ਇਕ ਪਾਸੇ ਅਜੇ ਵੀ ਬੈਰੀਕੇਡ ਲਾਏ ਹੋਏ ਹਨ।

ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਵੱਲੋਂ ਥਾਪੇ ਵਾਰਤਾਕਾਰ ਸੀਨੀਅਰ ਵਕੀਲ ਸੰਜੈ ਹੋਗੜੇ ਤੇ ਸਾਧਨਾ ਰਾਮਚੰਦਰਨ ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਨਾਲ ਤਿੰਨ ਦਿਨ ਤੋਂ ਗੱਲਬਾਤ ਕਰ ਰਹੇ ਹਨ। ਸੜਕ ਜਾਮ ਹੋਣ ਕਾਰਨ ਲੋਕਾਂ ਨੂੰ ਆ ਰਹੀ ਮੁਸ਼ਕਲ ਬਾਰੇ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਗਈ ਸੀ।

ਪੁਲੀਸ ਮੁਤਾਬਕ ਕਾਲਿੰਦੀ ਕੁੰਜ ਵੱਲ ਜਾਂਦਾ ਮਾਰਗ ਖੋਲ੍ਹਿਆ ਗਿਆ ਸੀ ਤਾਂ ਕਿ ਸਥਾਨਕ ਲੋਕ ਦੁਪਹੀਆ ਵਾਹਨਾਂ ‘ਤੇ ਜਾ ਸਕਣ। ਨੋਇਡਾ ਪੁਲੀਸ ਨੇ ਵੀ ਯੂਪੀ ਵਾਲੇ ਪਾਸੇ ਹਾਲੇ ਬੈਰੀਕੇਡ ਲਾਇਆ ਹੋਇਆ ਹੈ।

- Advertisement -

ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕਾਲਿੰਦੀ ਕੁੰਜ ਮਾਰਗ ਜਾਮ ਕਰਨ ਦਾ ਦੋਸ਼ ਲਗਾਤਾਰ ਲਾਇਆ ਜਾ ਰਿਹਾ ਸੀ। ਇਸ ਲਈ ਇਹ ਮਾਰਗ ਖੋਲਿਆ ਗਿਆ। ਉਨ੍ਹਾਂ ਕਿਹਾ ਕਿ ਜ਼ਿੰਮਾ ਹੁਣ ਦਿੱਲੀ ਤੇ ਨੋਇਡਾ ਪੁਲੀਸ ਤੇ ਹੈ ਕਿ ਉਹ ਕਿਸ ਤਰ੍ਹਾਂ ਦੇ ਵਾਹਨਾਂ ਨੂੰ ਲੰਘਣ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਵਾਰਤਾਕਾਰਾਂ ਦੇ ਮਾਣ ਵਿਚ ਲਿਆ ਗਿਆ।

Share this Article
Leave a comment