ਪੁਸਤਕ “ਬਾਲਾਂ ਲਈ ਜ਼ਰੂਰੀ ਗੱਲਾਂ“ ਦਾ ਰਿਲੀਜ਼ ਸਮਾਗਮ

TeamGlobalPunjab
2 Min Read

ਚੰਡੀਗੜ੍ਹ, (ਅਵਤਾਰ ਸਿੰਘ): ਗਿਆਨ ਅੰਜਨ ਅਕਾਡਮੀ, ਲੁਧਿਆਣਾ ਵਲੋਂ ਇਕ ਸਾਹਿਤਕ ਪੋ੍ਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਪੰਜਾਬੀ ਦੀ ਸੇ੍ਸ਼ਟ ਲੇਖਿਕਾ, ਸਮਾਜ ਸੇਵਿਕਾ ਤੇ ਸਿੱਖਿਆ ਸ਼ਾਸਤਰੀ ਡਾ. ਕੁਲਵਿੰਦਰ ਕੌਰ ਮਿਨਹਾਸ ਦੀ ਪੁਸਤਕ, “ਬਾਲਾਂ ਲਈ ਜ਼ਰੂਰੀ ਗੱਲਾਂ“ ਰਿਲੀਜ਼ ਕੀਤੀ ਗਈ।

ਸਮਾਗਮ ਦੀ ਪ੍ਧਾਨਗੀ ਪੀ.ਏ.ਯੂ. ਦੇ ਸਾਬਕਾ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ ਨੇ ਕੀਤੀ ਤੇ ਮੁੱਖ ਮਹਿਮਾਨ ਵਜੋਂ ਦਿਨੇਸ਼ ਕੁਮਾਰ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਸੀ੍ਮਤੀ ਮਮਤਾ ਤੇ ਸ. ਕੁਲਜੀਤ ਸਿੰਘ ਨੇ ਸ਼ਿਰਕਤ ਕੀਤੀ। ਡਾ.ਕੰਗ ਨੇ ਆਪਣੇ ਪ੍ਧਾਨਗੀ ਭਾਸ਼ਣ ਵਿਚ ਕਿਹਾ ਕਿ ਡਾ. ਮਿਨਹਾਸ ਨੇ ਇਸ ਪੁਸਤਕ ਰਾਹੀਂ ਬੱਚਿਆਂ ਨੂੰ ਇਮਾਨਦਾਰੀ, ਸੱਚ, ਮਿਹਨਤ, ਚੋਰੀ ਨਾ ਕਰਨ, ਵੱਡਿਆਂ ਦਾ ਸਤਿਕਾਰ ਕਰਨ, ਸਮੇਂ ਦੀ ਕਦਰ ਕਰਨ, ਸਫ਼ਾਈ ਕਰਨ, ਈਰਖਾ ਤੇ ਨਸ਼ੇ ਨਾ ਕਰਨ, ਦਸ ਗੁਰੂ ਸਾਹਿਬਾਨਾਂ ਪੰਜ ਪਿਆਰੀਆਂ, ਚਾਰ ਸਾਹਿਬਜ਼ਾਦਿਆਂ ਦੇ ਨਾਮ, ਮੂਲਮੰਤਰ, ਵਾਹਿਗੁਰੂ ਦਾ ਸਿਮਰਨ, ਜਪੁਜੀ ਸਾਹਿਬ ਦੀਆਂ ਪੰਜ ਪਉੜੀਆਂ ਤੇ ਅਰਦਾਸ ਆਦਿ ਵਿਸ਼ਿਆਂ ਬਾਰੇ ਲਿਖ ਕੇ ਬੱਚਿਆਂ ਨੂੰ ਸਿੱਖਿਆ ਦੇਣ ਦਾ ਉਪਰਾਲਾ ਕੀਤਾ ਹੈ। ਸਮਾਗਮ ਦੇ ਮੁੱਖ ਮਹਿਮਾਨ ਦਿਨੇਸ਼ ਕੁਮਾਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਹ ਪੁਸਤਕ ਬੱਚਿਆਂ ਲਈ ਬਹੁਤ ਵੱਡਮੁੱਲੀ ਹੈ ਤੇ ਹਰ ਇਕ ਬੱਚੇ ਨੂੰ ਇਹ ਪੁਸਤਕ ਪੜ੍ਹਨੀ ਚਾਹੀਦੀ ਹੈ।

ਇਸ ਪੁਸਤਕ ਦੀ ਲੇਖਿਕਾ ਡਾ. ਕੁਲਵਿੰਦਰ ਕੌਰ ਮਿਨਹਾਸ ਨੇ ਆਪਣੇ ਵਿਚਾਰ ਪ੍ਗਟ ਕਰਦਿਆਂ ਕਿਹਾ ਕਿ ਵੱਖ ਵੱਖ ਵਿਸ਼ਿਆਂ ਉੱਤੇ 20 ਪੁਸਤਕਾਂ ਲਿਖਣ ਉਪਰੰਤ ਮਨ ਅੰਦਰ ਇਹ ਖ਼ਿਆਲ ਆਇਆ ਕਿ ਜਿਹੜੇ ਛੋਟੇ ਛੋਟੇ ਬੱਚਿਆਂ ਨੂੰ ਮੈਂ ਪਿਛਲੇ 7 ਸਾਲਾਂ ਤੋਂ ਪੜਾ੍ ਰਹੀ ਹਾਂ ਕਿਉਂ ਨਾ ਉਨ੍ਹਾਂ ਬਾਰੇ ਇਕ ਅਜਿਹੀ ਪੁਸਤਕ ਲਿਖੀ ਜਾਵੇ ਜਿਸ ਨੂੰ ਪੜ੍ਹ ਕੇ ਉਹ ਚੰਗੇ ਬੱਚੇ ਬਣ ਸਕਣ ਤੇ ਇਕ ਨਰੋਏ ਤੇ ਨਿੱਗਰ ਸਮਾਜ ਦੀ ਸਿਰਜਣਾ ਕਰ ਸਕਣ। ਮੇਰੀ ਇਸ ਸੋਚਣੀ ਨੇ ਹੀ ਇਸ ਪੁਸਤਕ ਨੂੰ ਹੋਂਦ ਵਿਚ ਲਿਆਂਦਾ। ਮੰਚ ਸੰਚਾਲਨ ਦੀ ਭੂਮਿਕਾ ਰਘਬੀਰ ਸਿੰਘ ਸੰਧੂ ਨੇ ਬਾਖ਼ੂਬੀ ਨਿਭਾਈ। ਇਸ ਅਵਸਰ ‘ਤੇ ਸੀ੍ਮਤੀ ਰਿੱਤੂ ਗੌਤਮ, ਮਨਦੀਪ ਸਿੰਘ ਤੇ ਪਰਮਜੀਤ ਅਹੂਜਾ ਆਦਿ ਹਾਜ਼ਰ ਸਨ।

Share this Article
Leave a comment