ਪੀ ਏ ਯੂ ਵਿਖੇ ਖੇਤੀ ਕਾਰੋਬਾਰੀ ਸਿਖਲਾਈ ਦਾ ਵੈੱਬਨਾਰ ਹੋਇਆ

TeamGlobalPunjab
2 Min Read

ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਪੰਜਾਬ ਐਗਰੀ ਬਿਜ਼ਨਸ ਇਨਕੁਬੇਟਰ (ਪਾਬੀ) ਅਧੀਨ ਸਿਖਲਾਈ ਲੈ ਕੇ ਸਫਲਤਾ ਨਾਲ ਕਾਰੋਬਾਰ ਆਰੰਭ ਕਰਨ ਵਾਲੇ ਖੇਤੀ ਕਾਰੋਬਾਰੀ ਉੱਦਮੀਆਂ ਦਾ ਇਕ ਵੈੱਬਨਾਰ ਕਰਵਾਇਆ ਗਿਆ।ਇਸ ਵੈੱਬਨਾਰ ਵਿਚ ਪਾਬੀ ਵਲੋਂ ਇਕ ਵਾਰਤਾ ਕਰਵਾਈ ਗਈ। ਇਸ ਵਿਚ ਸ੍ਰੀ ਅਮਨਦੀਪ ਸ਼੍ਰੀਵਾਸਤਵ ਪਹਿਲੇ ਵਕਤਾ ਸਨ। ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਹਿਯੋਗੀ ਨਿਰਦੇਸ਼ਕ ਡਾ ਤਜਿੰਦਰ ਸਿੰਘ ਰਿਆੜ ਨੇ ਸੈਸ਼ਨ ਦਾ ਆਰੰਭ ਕੀਤਾ।

ਪਾਬੀ ਦੇ ਕਾਰੋਬਾਰ ਨਿਰਦੇਸ਼ਕ ਸ਼੍ਰੀ ਕਰਨਵੀਰ ਗਿੱਲ ਨੇ ਪਾਬੀ ਬਾਰੇ ਜਾਣਕਾਰੀ ਦਿੱਤੀ। ਪਾਬੀ ਦੇ ਸਹਿਯੋਗੀ ਪ੍ਰਬੰਧਕ ਸ਼੍ਰੀ ਰਾਹੁਲ ਗੁਪਤਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਸ਼੍ਰੀ ਅਮਨਦੀਪ ਸ਼੍ਰੀਵਾਸਤਵ ਨੇ ਪਾਬੀ ਨਾਲ ਆਪਣੇ ਸਫ਼ਰ ਦੇ ਤਜਰਬੇ ਸਾਂਝੇ ਕੀਤੇ। ਉਨ੍ਹਾਂ ਨੇ ਪਾਬੀ ਦੀ ਸਮੁੱਚੀ ਟੀਮ ਦੀਆਂ ਗਤੀਵਿਧੀਆਂ ਵੀ ਸਾਂਝੀਆਂ ਕੀਤੀਆਂ। ਉਨ੍ਹਾਂ ਸਮਾਜ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਖੇਤੀ ਉੱਦਮੀਆਂ ਨੂੰ ਆਪਣਾ ਆਪ ਕੇਂਦਰਿਤ ਕਰਨ ਲਈ ਅਪੀਲ ਕੀਤੀ। ਨਾਲ ਹੀ ਕਾਰੋਬਾਰ ਉੱਦਮੀ ਲਈ ਸਾਰਥਕ ਨਜ਼ਰੀਏ ਦੇ ਧਾਰਨੀ ਹੋਣ ਸੰਬੰਧੀ ਵੀ ਉਨ੍ਹਾਂ ਵਿਚਾਰ ਪੇਸ਼ ਕੀਤੇ।

ਉਨ੍ਹਾਂ ਪਾਬੀ ਦੇ 10 ਮਹੀਨਿਆਂ ਦੌਰਾਨ ਮਾਰਕੀਟਿੰਗ ਮੁਹਾਰਤ, ਉਤਪਾਦ ਸੁਧਾਰ ਅਤੇ ਤਕਨੀਕੀ ਅਗਵਾਈ ਦੇ ਖੇਤਰ ਵਿਚ ਕੀਤੇ ਕੰਮਾਂ ਦਾ ਉਲੇਖ ਕੀਤਾ। ਉਨ੍ਹਾਂ ਯੋਗ ਅਗਵਾਈ ਲਈ ਪੀ ਏ ਯੂ ਅਧਿਕਾਰੀਆਂ ਦਾ ਵੀ ਧੰਨਵਾਦ ਕੀਤਾ। ਪਾਬੀ ਦੇ ਕਾਰੋਬਾਰੀ ਅਧਿਕਾਰੀਆ ਸ਼੍ਰੀਮਤੀ ਇਕਬਾਲਪ੍ਰੀਤ ਕੌਰ ਅਤੇ ਸ਼੍ਰੀ ਕਰਨਬੀਰ ਸਿੰਘ ਨੇ ਵੈੱਬਨਾਰ ਵਿਚ ਭਾਗ ਲੈਣ ਵਾਲਿਆਂ ਵੱਲੋਂ ਇਸ ਸੰਬੰਧੀ ਪੁੱਛੇ ਸਵਾਲਾਂ ਦੇ ਜਵਾਬ ਦਿੱਤੇ। ਕੁੱਲ ਮਿਲਾ ਕੇ ਇਸ ਖੇਤਰ ਵਿਚ ਦਿਲਚਸਪੀ ਰੱਖਣ ਵਾਲੇ 74 ਲੋਕ ਇਸ ਵਾਰਤਾ ਵਿਚ ਸ਼ਾਮਿਲ ਹੋ

Share this Article
Leave a comment